ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕੇਸ ਦੀ ਸੁਣਵਾਈ ਵਿੱਚ ਉਸ ਦੇ ਦੋਸਤਾਂ ਨੇ ਗਵਾਹੀ ਨਹੀਂ ਦਿੱਤੀ ਹੈ। ਇਸ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਗਵਾਹੀ ਦੇਣ ਲਈ ਅਦਾਲਤ ਵਿੱਚ ਨਹੀਂ ਪਹੁੰਚਿਆ। ਇਹ ਦੂਜੀ ਵਾਰ ਹੋਇਆ ਹੈ ਕਿ ਹਮਲੇ ਵੇਲੇ ਸਿੱਧੂ ਦੇ ਵਾਲ ਉਸ ਦੀ ਥਾਰ ਵਿੱਚ ਬੈਠੇ ਦੋਵੇਂ ਮਿੱਤਰ ਗਵਾਹੀ ਦੇਣ ਲਈ ਅਦਾਲਤ ਵਿੱਚ ਨਹੀਂ ਪਹੁੰਚੇ।
ਕੱਲ੍ਹ ਅਦਾਲਤ ਨੇ ਦੋਵਾਂ ਦੇ ਬਿਆਨ ਦਰਜ ਕਰਨੇ ਸਨ ਪਰ ਮੁੱਖ ਗਵਾਹ ਪਹੁੰਚਿਆ ਹੀ ਨਹੀਂ। ਕਤਲ ਦੇ ਸਮੇਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ ਮੂੂਸੇਵਾਲਾ ਦੇ ਨਾਲ ਉਸ ਦੀ ਥਾਰ ਵਿੱਚ ਸਵਾਰ ਸਨ। ਇਸ ਲਈ ਉਨ੍ਹਾਂ ਨੂੰ ਮੁੱਖ ਗਵਾਹ ਬਣਾਇਆ ਗਿਆ ਹੈ। ਪਰ ਸੁਣਵਾਈ ਵੇਲੇ ਦੋਵਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਵਿੱਚ ਛੋਟ ਦੀ ਮੰਗ ਕੀਤੀ ਹੈ। ਦੱਸ ਦੇਈਏ ਘਟਨਾ ਵੇਲੇ ਗੁਰਵਿੰਦਰ ਤੇ ਗੁਰਪ੍ਰੀਤ ਨੂੰ ਵੀ ਗੋਲੀਆਂ ਲੱਗੀਆਂ।
29 ਮਈ 2022 ਦੀ ਸ਼ਾਮ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ 6 ਸ਼ੂਟਰਾਂ ਨੇ ਗੋਲ਼ੀਆ ਮਾਰ ਦਿੱਤੀਆਂ ਸਨ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਹੈ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ। ਇਸ ਵਿੱਚ ਲਾਰੇਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚਿਨ ਥਾਪਨ ਵੀ ਸ਼ਾਮਲ ਸਨ। ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ।