ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਰੇਲ ਮੰਤਰੀ ਅਸ਼ਨਵੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਰਾਜਪੁਰਾ-ਚੰਡੀਗੜ੍ਹ/ ਮੋਹਾਲੀ ਰੇਲ ਲਿੰਕ ਬਾਰੇ ਚਰਚਾ ਕੀਤੀ ਗਈ ਹੈ। ਰਾਜਪੁਰਾ-ਚੰਡੀਗੜ੍ਹ, ਮੋਹਾਲੀ ਰੇਲ ਲਿੰਕ ਨੂੰ ਕੁਝ ਕਾਰਨਾਂ ਕਰਕੇ ਰੋਕ ਦਿੱਤਾ ਗਿਆ ਸੀ। ਡਾ. ਧਰਮਬੀਰ ਗਾਂਧੀ ਨੇ ਇਸ ਨੂੰ ਲੈ ਕੇ ਕੇਂਦਰੀ ਰੇਲ ਮੰਤਰੀ ਗੰਭੀਰ ਚਰਚਾ ਕੀਤੀ ਹੈ। ਇਸ ਰੇਲ ਲਿੰਕ ਦੀ ਮਾਲਵਾ ਖੇਤਰ ਨਾਲ ਕਿੰਨੀ ਜ਼ਰੂਰੀ ਹੈ, ਉਸ ਸਬੰਧੀ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਕੇਂਦਰੀ ਮੰਤਰੀ ਨੇ ਇਸ ਨੂੰ ਲੈ ਕੇ ਸਹਿਮਤੀ ਪ੍ਰਗਟਾਉਂਦਿਆਂ ਇਸ ਨੂੰ ਜਲਦੀ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਹੈ। ਇਸ ਸਬੰਧੀ ਡਾ. ਧਰਮਵੀਰ ਗਾਂਧੀ ਨੇ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਵੀ ਸੌਂਪਿਆ ਹੈ।
ਇਹ ਵੀ ਪੜ੍ਹੋ – ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ CBI ਨੂੰ ਹਾਈਕੋਰਟ ਦਾ ਨੋਟਿਸ! 7 ਦਿਨਾਂ ’ਚ ਮੰਗਿਆ ਜਵਾਬ