‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਕਰੀਬ 6 ਮਹੀਨਿਆਂ ਤੋਂ ਸਕੂਲ-ਕਾਲਜ ਤੇ ਹੋਰ ਵਿੱਦਿਅਕ ਅਦਾਰੇ ਬੰਦ ਪਏ ਹਨ। ਹੁਣ ਕੇਂਦਰ ਸਰਕਾਰ ਦੀਆਂ ਗਾਈਡਲਾਈਨਾਂ ਤੋਂ ਬਾਅਦ ਸੂਬਾ ਸਰਕਾਰਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ ਕਿ ਉਹ ਸਕੂਲ ਖੋਲ੍ਹਣ ਦਾ ਫੈਸਲਾ ਲੈ ਸਕਦੀਆਂ ਹਨ।
ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ। ਸਭ ਤੋਂ ਪਹਿਲਾਂ 9ਵੀਂ ਤੋਂ 12ਵੀਂ ਤੱਕ ਦੇ ਸਕੂਲਾਂ ਨੂੰ ਹੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਾਂ ਅੱਗੇ ਲਿਖੀਆਂ ਗਈ ਹਨ।
- 1 ਕਲਾਸ ‘ਚ 20 ਬੱਚੇ ਹੀ ਬੈਠ ਸਕਦੇ ਹਨ
- 1 ਡੈਸਕ ‘ਤੇ 1 ਬੱਚਾ ਬੈਠ ਸਕੇਗਾ
- ਸ਼ਿਫਟਾਂ ‘ਚ ਸਕੂਲ ਲੱਗਣਗੇ
- 9ਵੀਂ ਤੋਂ 12ਵੀਂ ਤੱਕ ਦੇ ਸਕੂਲ ਖੋਲਣ ਦੀ ਆਗਿਆ
- ਦਿਨ ਵਿੱਚ 3 ਘੰਟੇ ਲਈ ਖੁੱਲ੍ਹੇਗਾ ਸਕੂਲ
- ਸਾਰੇ ਸੁਰੱਖਿਆ ਸਾਧਨਾਂ ਜਿਵੇਂ ਕਿ ਸੈਨੇਟਾਈਜੇਸ਼ਨ, ਮਾਸਕ, ਸਮਾਜਿਕ ਦੂਰੀ ਆਦਿ ਦਾ ਧਿਆਨ ਰੱਖਣਾ ਲਾਜ਼ਮੀ