ਬਿਉਰੋ ਰਿਪੋਰਟ – 26 ਜੂਨ ਤੋਂ ਦੇਸ਼ ਵਿੱਚ ਨਵਾਂ ਟੈਲੀਕੰਮਯੂਨੀਕੇਸ਼ਨ ਐਕਟ 2023 (TELECOMUNICATION ACT 2023) ਲਾਗੂ ਹੋ ਗਿਆ ਹੈ । ਹੁਣ ਭਾਰਤ ਦਾ ਨਾਗਰਿਕ ਜ਼ਿੰਦਗੀ ਭਰ 9 ਤੋਂ ਜ਼ਿਆਦਾ ਸਿਮ ਕਾਰਡ (SIM CARD) ਨਹੀਂ ਲੈ ਸਕੇਗਾ । ਜੇਕਰ ਇਸ ਤੋਂ ਜ਼ਿਆਦਾ ਸਿਮ ਖਰੀਦ ਦਾ ਹੈ ਤਾਂ ਜੁਰਮਾਨਾ ਲੱਗੇਗਾ। ਸਿਰਫ ਇੰਨਾਂ ਹੀ ਨਹੀਂ ਗਲਤ ਤਰੀਕੇ ਨਾਲ ਸਿਮ ਖਰੀਦਨ ਨਾਲ 3 ਸਾਲ ਦੀ ਜੇਲ੍ਹ ਅਤੇ 50 ਲੱਖ ਦਾ ਜੁਰਮਾਨ ਵੀ ਲੱਗ ਸਕਦਾ ਹੈ ।
ਨਵਾਂ ਕਾਨੂੰਨ ਸਰਕਾਰ ਨੂੰ ਕੌਮੀ ਸੁਰੱਖਿਆ ਕਾਰਨਾਂ ਦੇ ਲਈ ਕਿਸੇ ਵੀ ਟੈਲੀਕਾਮ ਸਰਵਿਸ ਜਾਂ ਨੈੱਟਵਰਕ ਅਤੇ ਮੈਨੇਜਮੈਂਟ ਨੂੰ ਟੇਕ ਓਵਰ ਕਰਨ ਜਾਂ ਸਸਪੈਂਡ ਕਰਨ ਦੀ ਇਜਾਜ਼ਤ ਦੇਵੇਗਾ । ਜੰਗ ਵਰਗੇ ਹਾਲਾਤਾਂ ਵਿੱਚ ਸਰਕਾਰ ਟੈਲੀਕਾਮ ਨੈੱਟਵਰਕ ‘ਤੇ ਮੈਸੇਜ ਨੂੰ ਇੰਟਰਸੈਪਟ ਵੀ ਕਰ ਸਕਦੀ ਹੈ।
ਨਵੇਂ ਨਿਯਮ ਦੇ ਤਹਿਤ ਭਾਰਤ ਦਾ ਕੋਈ ਵੀ ਵਿਅਕਤੀ ਪੂਰੀ ਜ਼ਿੰਦਗੀ 9 ਤੋਂ ਜ਼ਿਆਦਾ ਸਿਮ ਕਾਰਡ ਨਹੀਂ ਲੈ ਸਕਦਾ ਹੈ । ਉਧਰ ਜੰਮੂ-ਕਸ਼ਮੀਰ ਅਤੇ ਨਾਰਥ ਈਸਟ ਸੂਬਿਆਂ ਵਿੱਚ ਵੱਧ ਤੋਂ ਵੱਧ 6 ਸਿਮ ਕਾਰਡ ਹੀ ਲੈ ਸਕਣਗੇ । ਇਸ ਤੋਂ ਜ਼ਿਆਦਾ ਸਿਮ ਲੈਣ ਤੇ ਪਹਿਲੀ ਵਾਰ 50,000 ਰੁਪਏ ਅਤੇ ਇਸ ਦੇ ਬਾਅਦ ਹਰ ਵਾਰ 2 ਲੱਖ ਦਾ ਜੁਰਮਾਨਾ ਹੋਵੇਗਾ ।
ਪ੍ਰਮੋਸ਼ਨਲ ਮੈਸੇਜ ਭੇਜਣ ਤੋਂ ਪਹਿਲਾਂ ਗਾਹਕਾਂ ਦੀ ਸਹਿਮਤੀ ਜ਼ਰੂਰੀ
ਨਵੇਂ ਕਾਨੂੰਨ ਦੇ ਤਹਿਤ ਗਾਹਕ ਨੂੰ ਗੁਡਸ ਅਤੇ ਸਰਵਿਸ ਦੇ ਲਈ ਵਿਗਿਆਪਨ ਅਤੇ ਪ੍ਰਮੋਸ਼ਨਲ ਮੈਸੇਜ ਭੇਜਣ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲੈਣੀ ਹੋਵੇਗੀ । ਇਸ ਵਿੱਚ ਇਹ ਵੀ ਦੱਸਣਾ ਹੋਵੇਗਾ ਕਿ ਟੈਲੀਕਾਮ ਸਰਵਿਸਿਸ ਦੇਣ ਵਾਲੀ ਕੰਪਨੀ ਨੂੰ ਇੱਕ ਆਨ ਲਾਈਨ ਗਾਈਡ ਲਾਈਨ ਬਣਾਉਣੀ ਹੋਵੇਗੀ । ਜਿਸ ‘ਤੇ ਯੂਜ਼ਰ ਆਪਣੀ ਸ਼ਿਕਾਇਤ ਆਨ ਲਾਈਨ ਦਰਜ ਕਰਵਾ ਸਕਦਾ ਹੈ ।