India Lok Sabha Election 2024

ਓਮ ਬਿਰਲਾ ਦਾ 18ਵੀਂ ਲੋਕ ਸਭਾ ਦਾ ਸਪੀਕਰ ਬਣਨਾ ਲਗਭਗ ਤੈਅ! ਕੁਝ ਸਮੇਂ ’ਚ ਹੋ ਜਾਵੇਗੀ ਨਾਮਜ਼ਦਗੀ

ਕੋਟਾ-ਬੁੰਦੀ ਤੋਂ ਸੰਸਦ ਮੈਂਬਰ ਓਮ ਬਿਰਲਾ ਦਾ ਇੱਕ ਵਾਰ ਫਿਰ ਲੋਕ ਸਭਾ ਦਾ ਸਪੀਕਰ ਚੁਣਿਆ ਜਾਣਾ ਤੈਅ ਹੈ। ਤਿੰਨ ਵਾਰ ਸਾਂਸਦ ਰਹਿ ਚੁੱਕੇ ਬਿਰਲਾ ਨੇ ਮੋਦੀ 2.0 ਵਿੱਚ ਲੋਕ ਸਭਾ ਦੀ ਕਮਾਨ ਸੰਭਾਲੀ ਹੈ।

ਹਾਲਾਂਕਿ ਬਿਰਲਾ ਲਈ 18ਵੀਂ ਲੋਕ ਸਭਾ ਚਲਾਉਣਾ ਆਸਾਨ ਨਹੀਂ ਹੋਵੇਗਾ ਕਿਉਂਕਿ ਇਸ ਵਾਰ ਵਿਰੋਧੀ ਧਿਰ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ​​ਹੈ। ਬਿਰਲਾ ਦੇ ਸਪੀਕਰ ਚੁਣੇ ਜਾਣ ਤੋਂ ਬਾਅਦ ਦੋਵਾਂ ਸਦਨਾਂ ਦੇ ਉੱਚ ਅਹੁਦੇ ’ਤੇ ਇਕ ਵਾਰ ਫਿਰ ਰਾਜਸਥਾਨ ਤੋਂ ਕੋਈ ਨੇਤਾ ਹੋਵੇਗਾ।

ਜਗਦੀਪ ਧਨਖੜ ਰਾਜ ਸਭਾ ਦੇ ਚੇਅਰਮੈਨ ਵਜੋਂ ਉਪ ਰਾਸ਼ਟਰਪਤੀ ਹਨ। ਲੋਕ ਸਭਾ ਸਪੀਕਰ ਦੇ ਅਹੁਦੇ ਲਈ ਬਿਰਲਾ ਦੀ ਚੋਣ ਤੈਅ ਹੈ। ਬਿਰਲਾ 2019 ਵਿੱਚ ਪਹਿਲੀ ਵਾਰ ਲੋਕ ਸਭਾ ਸਪੀਕਰ ਬਣੇ ਸਨ, ਹੁਣ ਉਨ੍ਹਾਂ ਨੂੰ ਦੂਜੀ ਵਾਰ ਇਸ ਅਹੁਦੇ ਲਈ ਮੌਕਾ ਮਿਲਿਆ ਹੈ।

ਬਿਰਲਾ ਦੇ ਨਾਂ ’ਤੇ NDA ’ਚ ਸਰਬਸੰਮਤੀ ਨਾਲ ਸਹਿਮਤੀ ਬਣਾਈ ਗਈ ਹੈ। ਰਾਜਨਾਥ ਸਿੰਘ ਅਤੇ ਕੁਝ ਸੀਨੀਅਰ ਨੇਤਾਵਾਂ ਨੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਬਿਰਲਾ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ।

ਦੱਸ ਦੇਈਏ ਰਾਜਸਥਾਨ ਤੋਂ ਚਾਰ ਮੰਤਰੀ ਅਤੇ ਇੱਕ ਲੋਕ ਸਭਾ ਸਪੀਕਰ, ਭਾਵ 4 ਪਲੱਸ 1 ਦਾ ਫਾਰਮੂਲਾ ਪਹਿਲਾਂ ਹੀ ਤੈਅ ਹੋ ਚੁੱਕਾ ਸੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਜਸਥਾਨ ਤੋਂ ਚਾਰ ਮੰਤਰੀਆਂ ਅਤੇ ਇੱਕ ਲੋਕ ਸਭਾ ਸਪੀਕਰ ਦਾ ਫਾਰਮੂਲਾ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ – ਪਹਿਲੇ ਮੀਂਹ ’ਚ ਚੋਣ ਲੱਗਾ ਰਾਮ ਮੰਦਰ, ਮੁੱਖ ਪੁਜਾਰੀ ਨੇ ਸਵਾਲ ਉਠਾਏ