ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ ਪਿਗਲਨ ਦੇ ਕਾਰਨ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਬਰਸਾਤ ਦੇ ਮੌਸਮ ਵਿੱਚ ਖੇਤਾਂ ਵਿੱਚ ਹਮੇਸ਼ਾ ਪਾਣੀ ਭਰ ਜਾਂਦਾ ਹੈ। ਅਜਿਹਾ ਹੀ ਨਜ਼ਾਰਾ ਪਿੰਡ ਖੋਜਾ ਬੇਟ ਵਿੱਚ ਵੇਖਣ ਨੂੰ ਮਿਲਿਆ। ਜਿੱਥੇ ਤਕਰੀਬਨ 25/30 ਖੇਤਾਂ ਵਿੱਚ ਸਤਲੁਜ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਖੇਤਾਂ ਵਿੱਚ ਕਟਾਵ ਹੋਣਾ ਸ਼ੁਰੂ ਹੋ ਗਿਆ ਹੈ।
ਨਦੀ ਦੇ ਪਾਣੀ ਵਿੱਚ ਖੇਤਾਂ ਦਾ ਹੁੰਦਾ ਹੈ ਨੁਕਸਾਨ
ਨਦੀ ਦਾ ਪਾਣੀ ਵਧਣ ਨਾਲ ਪੇਂਡੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨਦੀ ਨਾਲ ਲੱਗ ਦੇ ਖੇਤਾਂ ਵਿੱਚ ਬੰਨ ਬਣਾ ਕੇ ਠੀਕ ਕੀਤਾ ਜਾਵੇ। ਸਤਲੁਜ ਨਦੀ ਦਾ ਪਾਣੀ ਉਨ੍ਹਾਂ ਦੇ ਖੇਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਿਛਲੇ ਸਾਲ ਵੀ ਹੜ੍ਹ ਦੇ ਕਾਰਨ ਕਾਫੀ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ। ਜਿਸ ਨਾਲ ਫਸਲ ਸਮੇਤ ਖੇਤ ਵਿੱਚ ਲੱਗੇ ਦਰੱਖਤ ਰੁੜ ਗਏ ਸਨ, ਇਸ ਸਾਲ ਫਿਲਹਾਲ ਪੰਜਾਬ ਵਿੱਚ ਜ਼ਿਆਦਾ ਮੀਂਹ ਨਹੀਂ ਪਿਆ ਹੈ, ਇਸ ਦੇ ਬਾਵਜੂਦ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ 5 ਤੋਂ 6 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।
ਡੀਸੀ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸਬੰਧਿਤ ਅਧਿਕਾਰੀਆ ਨੂੰ ਭੇਜਿਆ ਹੈ। ਉਨ੍ਹਾਂ ਨੇ ਪੇਂਡੂ ਲੋਕਾਂ ਨੂੰ ਵੀ ਕਰੜੀ ਨਿਗਰਾਨੀ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ ਤਾਂ ਕੀ ਸਮੇਂ-ਸਮੇਂ ਦੇ ਵਧਣ ਵਾਲੇ ਪਾਣੀ ਦੇ ਪੱਧਰ ‘ਤੇ ਨਜ਼ਰ ਰੱਖੀ ਜਾ ਸਕੇ।
ਇਹ ਵੀ ਪੜ੍ਹੋ – ਪ੍ਰਤਾਪ ਬਾਜਵਾ ਨੇ ਘੇਰਿਆ ਹਰਪਾਲ ਚੀਮਾ, ਕਰਜੇ ਨੂੰ ਲੈ ਕੇ ਕੱਸੇ ਤੰਜ