India

ਕਣਕ ਨੂੰ ਲੈਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ! 31 ਮਾਰਚ 2025 ਤੱਕ ਲਾਗੂ!

ਬਿਉਰੋ ਰਿਪੋਰਟ – ਜਮਾਖੋਰੀ ਰੋਕਣ ਅਤੇ ਕੀਮਤਾਂ ਵਧਣ ਦੀ ਵਜ੍ਹਾ ਕਰਕੇ ਅੱਜ ਯਾਨੀ 24 ਜੂਨ ਨੂੰ ਕੇਂਦਰ ਸਰਕਾਰ ਨੇ ਕਣਕ ਦੇ ਸਟਾਕ ਦੀ ਹੋਲਡਿੰਗ ਲਿਮਟ ਲੱਗਾ ਦਿੱਤੀ ਹੈ। ਇਹ ਲਿਮਟ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਟ੍ਰੇਡਰ, ਹੋਲਸੇਲਰ, ਰੀਟੇਲਰ, ਬਿੱਗ ਚੇਨ ਰਿਟੇਲਰ ਅਤੇ ਪ੍ਰੋਸੈਸਰ ‘ਤੇ ਲਾਗੂ ਹੋਵੇਗੀ। ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਲ਼ਈ ਇਹ ਆਦੇਸ਼ 31 ਮਾਰਚ 2025 ਤੱਕ ਲਾਗੂ ਰਹੇਗਾ।

ਕੇਂਦਰੀ ਫੂਡ ਸਕੱਤਰ ਸੰਜੀਵ ਚੋਪੜਾ ਨੇ ਕਿਹਾ ਕਿ ਸਿੰਗਲ ਰਿਟੇਲਰ, ਬਿੱਗ ਚੇਨ ਰਿਟੇਲਰ,ਪ੍ਰੋਸੈਸਰ ਅਤੇ ਹੋਲਸੇਲਰ ਹਰ ਸ਼ੁੱਕਰਵਾਰ ਨੂੰ ਕਣਕ ਦੇ ਸਟਾਕ ਦੀ ਜਾਣਕਾਰੀ ਦੇਣਗੇ। ਚੋਪੜਾ ਨੇ ਕਿਹਾ ਮੈਂ ਦੇਸ਼ ਵਿੱਚ ਕਣਕ ਦੀ ਕਮੀ ਨੂੰ ਦੂਰ ਕਰਨਾ ਚਾਹੁੰਦਾ ਹਾਂ। ਉਨਾਂ ਕਿਹਾ ਫਿਲਹਾਲ ਕਣਕ ਦੇ ਐਕਸਪੋਰਟ ‘ਤੇ ਕੋਈ ਰੋਕ ਨਹੀਂ ਹੈ।

ਆਟੇ ਦੀ ਕੀਮਤ 34.29 ਤੋਂ ਵਧ ਕੇ 36.13 ਰੁਪਏ ਹੋਈ

ਸਰਕਾਰ ਦੇ ਅੰਕੜਿਆਂ ਮੁਤਾਬਿਕ ਪਿਛਲੇ ਸਾਲ ਸਾਲ ਕਣਕ ਅਤੇ ਆਟੇ ਦੀ ਕੀਮਤ 2 ਰੁਪਏ ਪ੍ਰਤੀ ਕਿਲੋਗਰਾਮ ਵਧ ਗਈ ਹੈ। 20 ਜੂਨ ਤੱਕ ਕਣਕ ਦੀ ਔਸਤ ਖੁਦਰਾ ਕੀਮਤ 30.99 ਰੁਪਏ ਪ੍ਰਤੀ ਕਿਲੋਗਰਾਮ ਸੀ ਜੋ ਇੱਕ ਸਾਲ ਪਹਿਲਾਂ 28.95 ਰੁਪਏ ਸੀ। ਕਣਕ ਤੇ ਆਟੇ ਦੀ ਕੀਮਤਾਂ ਵੀ ਪਿਛਲੇ ਸਾਲ 34.29 ਰੁਪਏ ਪ੍ਰਤੀ ਕਿਲੋਗਰਾਮ ਦੇ ਮੁਕਾਬਲੇ ਵਧ ਕੇ 36.13 ਰੁਪਏ ਪ੍ਰਤੀ ਕਿਲੋਗਰਾਮ ਹੋ ਗਈ ਹੈ।

ਹੋਲਸੇਲਰ ਦੀ ਲਈ ਸਟਾਕ 3,000 ਟਨ

ਕੇਂਦਰੀ ਫੂਡ ਸਕੱਤਰ ਸੰਜੀਵ ਚੋਪੜਾ ਨੇ ਦੱਸਿਆ ਹੋਲਸੇਲਰਸ ਦੇ ਲਈ ਸਟਾਕ ਹੱਦ 3 ਹਜ਼ਾਰ ਟਨ ਜਦਕਿ ਪ੍ਰੋਸੈਸਰ ਦੇ ਲਈ ਪ੍ਰੋਸੈਸਿੰਗ ਕੈਪੇਸਿਟੀ ਦਾ 70 ਫੀਸਦੀ ਹੋਵੇਗਾ। ਬਿਗ ਚੇਨ ਰਿਟੇਲਰ ਦੇ ਲਈ ਇਹ 10 ਟਨ ਪ੍ਰਤੀ ਆਉਟਲੇਟ ਹੋਵੇਗਾ ਜਿਸ ਦੀ ਕੁੱਲ ਹੱਦ 3 ਹਜ਼ਾਰ ਟਨ ਹੋਵੇਗੀ, ਸਿੰਗਲ ਰਿਟੇਲਰ ਦੇ ਲਈ 10 ਟਨ ਹੋਵੇਗੀ।

ਫੂਡ ਸਕੱਤਰ ਮੁਤਾਬਿਕ 1 ਅਪ੍ਰੈਲ 2023 ਤੱਕ ਕਣਕ ਦਾ ਸ਼ੁਰੂਆਤੀ ਸਟਾਕ 83 ਲੱਖ ਮੀਟਰਿਕ ਟਨ ਸੀ। ਜਦਕਿ 1 ਅਪ੍ਰੈਲ 2024 ਤੱਕ ਇਹ 75 ਲੱਖ ਮੀਟਰਿਕ ਸੀ। ਪਿਛਲੇ ਸਾਲ 266 ਮੀਟਰਿਕ ਟਨ ਕਣਕ ਖਰੀਦੀ ਗਈ ਸੀ।

ਇਹ ਵੀ ਪੜ੍ਹੋ – SGPC ਨੇ ਮਨਾਇਆ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ