ਬਿਉਰੋ ਰਿਪੋਰਟ – ਮਹਹੂਮ ਗਾਇਕ ਸਿੱਧੂ ਮੂਸੇਵਾਲਾ ਦਾ 7ਵਾਂ ਗਾਣਾ 24 ਜੂਨ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਮੂਸੇਵਾਲਾ ਦਾ ਨਵਾਂ ਗਾਣਾ ਡਿਲੇਮਾ ਬ੍ਰਿਟਿਸ਼ ਸਿੰਗਰ ਸਟੇਫਲਾਨ ਡਾਨ ਦੇ ਨਾਲ ਹੈ। ਸਟੇਫਲਾਨ ਨੇ ਆਪ ਸੋਸ਼ਲ ਮੀਡੀਆ ਕਾਉਂਟ ’ਤੇ ਇਸ ਨੂੰ ਪ੍ਰਮੋਟ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਲੰਦਨ ਦੀਆਂ ਸੜਕਾਂ ’ਤੇ ਵੀ ਗਾਣੇ ਨੂੰ ਪ੍ਰਮੋਟ ਕਰਨ ਦੇ ਲਈ ਨਿਕਲੀ ਹੈ। ਨਾਲ ਹੀ ਉਹ ਸਿੱਧੂ ਦੇ ਲਈ ਇਨਸਾਫ਼ ਮੰਗ ਰਹੀ ਹੈ।
View this post on Instagram
ਸਟੇਫਲਾਨ ਡਾਨ ਨੇ ਆਪਣੇ ਸੋਸ਼ਲ ਮੀਡੀਆ ਕਾਉਂਟ ’ਤੇ ਗਾਣੇ ਦੇ ਲਾਂਚ ਤੋਂ 48 ਘੰਟੇ ਪਹਿਲਾਂ ਇੱਕ ਪੋਸਟ ਪਾ ਕੇ ਲੰਦਨ ਦੇ ਸਾਊਥ ਹਾਲ ਪਹੁੰਚਣ ਦੀ ਲੋਕਾਂ ਨੂੰ ਅਪੀਲ ਕੀਤੀ ਸੀ। ਇਸ ਅਪੀਲ ’ਤੇ 5 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਾਊਥ ਹਾਲ ਪਹੁੰਚੇ।
ਸਟੇਫਲਾਨ ਨੇ ਗੀਤ ਨੂੰ ਪ੍ਰਮੋਟ ਕਰਨ ਦੇ ਲਈ ਟੀ-ਸ਼ਰਟ ਪ੍ਰਿੰਟ ਕਰਵਾਈ ਹੈ। ਇਸ ਦੇ ਇੱਕ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਪ੍ਰਿੰਟ ਕਰਵਾਈ ਗਈ ਹੈ। ਗਾਣਾ ਕਿੰਨੇ ਮਿੰਟ ਦਾ ਹੋਵੇਗਾ ਉਸ ਦੇ ਕੀ ਬੋਲ ਹੋਣਗੇ, ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਸਟੇਫਲਾਨ ਦੇ ਵੱਲੋਂ ਗਾਣੇ ਨੂੰ ਲੈ ਕੇ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ ਵਿੱਚ #justiceforsidhumoosewala ਨੂੰ ਪ੍ਰਮੋਟ ਕੀਤਾ ਗਿਆ ਹੈ।
View this post on Instagram
2 ਮਹੀਨੇ ਪਹਿਲਾਂ ਲਾਂਚ ਹੋਇਆ ਸੀ ਗੀਤ 4:10
ਮੂਸੇਵਾਲਾ ਦਾ 2 ਮਹੀਨੇ ਪਹਿਲਾਂ 10 ਅਪ੍ਰੈਲ ਨੂੰ ਨਵਾਂ ਗੀਤ 4:10 ਲਾਂਚ ਹੋਇਆ ਸੀ। ਇਹ ਗੀਤ ਰੈਪਰ ਤੇ ਮੂਸੇਵਾਲਾ ਦੇ ਦੋਸਤ ਸੰਨੀ ਮਾਲਟਨ ਨੇ ਪੂਰਾ ਕੀਤਾ ਸੀ। ਇਸ ਸਾਲ ਵਿੱਚ ਮੂਸੇਵਾਲਾ ਦੇ ਫੈਨਸ ਦੇ ਲਈ ਇਹ ਦੂਜੀ ਵੱਡੀ ਖੁਸ਼ਖਬਰੀ ਸੀ। 17 ਮਾਰਚ ਨੂੰ ਮੂਸੇਵਾਲਾ ਦੇ ਭਰਾ ਦਾ ਜਨਮ ਹੋਇਆ ਸੀ। ਮੂਸੇਵਾਲਾ ਦੀ ਮੌਤ ਤੋਂ ਬਾਅਦ ਹੁਣ ਤੱਕ 5 ਗਾਣੇ ਲਾਂਚ ਹੋ ਚੁੱਕੇ ਹਨ।