Punjab

ਐਕਟਿਵਾ ਦਾ ਸੰਤੁਲਨ ਵਿਗੜਨ ਕਰਕੇ 11 ਸਾਲਾ ਬੱਚੇ ਦੀ ਮੌਤ!

ਜ਼ੀਰਕਪੁਰ ਦੇ ਢਕੌਲੀ ਖੇਤਰ ਵਿੱਚ ਗੁਰੂ ਨਾਨਕ ਇਨਕਲੇਵ ਕਾਲੋਨੀ ਨੇੜੇ ਐਕਟਿਵਾ ਦਾ ਸੰਤੁਲਨ ਵਿਗੜਨ ਕਰਕੇ 11 ਸਾਲਾਂ ਦੇ ਇੱਕ ਬੱਚੇ ਦੀ ਮੌਤ ਹੋ ਗਈ। ਐਕਟਿਵਾ ਦਾ ਸੰਤੁਲਨ ਵਿਗੜਨ ’ਤੇ ਪਿੱਛੇ ਬੈਠਾ ਬੱਚਾ ਸਕੂਟਰ ਤੋਂ ਹੇਠਾਂ ਡਿੱਗ ਗਿਆ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਬੱਚੇ ਦੀ ਪਛਾਣ ਆਯਾਨ (11) ਪੁੱਤਰ ਚੰਦਰ ਮੋਹਨ ਭੱਟ ਵਾਸੀ ਗੁਰੂ ਨਾਨਕ ਇਨਕਲੇਵ ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਆਯਾਨ ਐਕਟਿਵਾ ਦੇ ਪਿੱਛੇ ਬੈਠਾ ਹੋਇਆ ਸੀ। ਇਸ ਦੌਰਾਨ ਜਦੋਂ ਉਹ ਖੜੇ ਸਨ ਤਾਂ ਉਨ੍ਹਾਂ ਦਾ ਐਕਟਿਵਾ ਸੰਤੁਲਨ ਖ਼ਰਾਬ ਹੋਣ ਕਾਰਨ ਡਿੱਗ ਗਿਆ, ਜਿਸ ਕਾਰਨ ਆਯਾਨ ਦਾ ਸਿਰ ਧਰਤੀ ’ਤੇ ਵੱਜਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੇ ਅਫ਼ਸਰ ਮੇਵਾ ਸਿੰਘ ਨੇ ਦੱਸਿਆ ਕਿ ਹਾਦਸਾ ਕੁਦਰਤੀ ਤੌਰ ’ਤੇ ਵਾਪਰਿਆ ਹੋਣ ਕਾਰਨ ਬੱਚੇ ਦੇ ਮਾਪਿਆਂ ਵਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ, ਜਿਸ ਕਾਰਨ ਪੁਲਿਸ ਵਲੋਂ ਬੱਚੇ ਦੀ ਲਾਸ਼ ਨੂੰ ਬਿਨਾਂ ਪੋਸਟਮਾਰਟਮ ਕਰਵਾਏ ਹੀ ਉਸ ਦੇ ਵਾਰਸਾਂ ਹਵਾਲੇ ਕਰ ਦਿਤੀ ਹੈ।

ਇਹ ਵੀ ਪੜ੍ਹੋ – ਹਵਾ ਪ੍ਰਦੂਸ਼ਿਤ ਕਾਰਨ 2021 ਵਿੱਚ 1.69 ਲੱਖ ਭਾਰਤੀ ਬੱਚਿਆਂ ਦੀ ਗਈ ਜਾਨ, ਰਿਪੋਰਟ ‘ਚ ਹੋਇਆ ਖੁਲਾਸਾ