International

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਦੇ ਕੋਰੋਨਾ ਇਲਾਜ਼ ਲਈ ਵੈਕਸੀਨ ਦੇ ਟੀਕੇ ਦੀ ਕੀਤੀ ਪੇਸ਼ਕਸ਼, ਅਮਰੀਕਾ ਨੇ ਠੁਕਰਾਈ

‘ਦ ਖ਼ਾਲਸ ਬਿਊਰੋ :- ਪਿਛਲੇਂ ਦਿਨੀਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਕੋਰੋਨਾਵਾਇਰਸ ਦੇ ਸ਼ਿਕਾਰ ਹੋ ਗਏ ਸਨ। ਜਿਸ ਕਰਕੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਵੀ ਕਰਵਾਇਆ ਗਿਆ। ਟਰੰਪ ਦੇ ਕੋਰੋਨਾ ਪ੍ਰਭਾਵਿਤ ਹੋਣ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਟਰੰਪ ਦੇ ਇਲਾਜ਼ ਲਈ ਰੂਸ ਵੱਲੋਂ ਤਿਆਰ ਕੀਤੇ ਹੋਏ ਕੋਰੋਨਾ ਵੈਕਸੀਨ ਦੇ ਟੀਕੇ ਦੀ ਪੇਸ਼ਕਸ਼ ਕੀਤੀ। ਪਰ ਅਮਰੀਕਾ ਨੇ ਰੂਸ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ।

ਪੁਤਿਨ ਨੇ ਅਮਰੀਕਾ ‘ਤੇ ਤੰਜ ਕਸਦਿਆਂ ਕਿਹਾ ਕਿ ਰੂਸ ਦੇ ਜਿੰਨਾਂ ਰਾਜਨੇਤਾਵਾਂ ਨੂੰ ਇਹ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਦਾ ਇੰਮਿਊਨਟੀ ਸਿਸਟਮ ਹੁਣ ਬਿਲਕੁਲ ਠੀਕ ਹੋ ਚੁੱਕਾ ਹੈ ਪਰ ਅਮਰੀਕੀ ਸਿਆਸਤਦਾਨਾਂ ਕੋਲ ਇੰਮਿਊਨਟੀ ਸਿਸਟਮ ਨਹੀਂ ਹੈ ਅਤੇ ਇਹ ਸਮਾਂ ਕਾਫੀ ਕਠਿਨ ਹੈ। ਇਸ ਤੋਂ ਅੱਗੇ ਪੁਤਿਨ ਨੇ ਟਰੰਪ ਦੇ ਜਲਦੀ ਠੀਕ ਹੋਣ ਦੀ ਕਾਮਨਾ ਬਾਰੇ ਵੀ ਲਿਖਿਆ ਹੈ।