Punjab

ਜਲੰਧਰ ਪੱਛਮੀ ਸੀਟ ’ਤੇ ਬੀਜੇਪੀ ਨੇ ਵੀ ਐਲਾਨਿਆ ਉਮੀਦਵਾਰ

Sheetal Angural

ਬਿਉਰੋ ਰਿਪੋਰਟ – ਆਮ ਆਦਮੀ ਪਾਰਟੀ ਤੋਂ ਬਾਅਦ ਬੀਜੇਪੀ ਨੇ ਵੀ ਜਲੰਧਰ ਪੱਛਮੀ ਸੀਟ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। 2022 ਵਿੱਚ ਸ਼ੀਤਲ ਨੇ ਆਮ ਆਦਮੀ ਪਾਟਰੀ ਦੀ ਟਿਕਟ ‘ਤੇ ਚੋਣ ਜਿੱਤੀ ਸੀ। 2024 ਦੀਆਂ ਲੋਕਸਭ ਚੋਣਾਂ ਤੋਂ ਠੀਕ ਪਹਿਲਾਂ ਸ਼ੀਤਲ ਅੰਗੁਰਾਲ ਵਿਧਾਇਕੀ ਤੋਂ ਅਸਤੀਫਾ ਦੇ ਕੇ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ।

ਹਾਲਾਂਕਿ 1 ਜੂਨ ਜਲੰਧਰ ਲੋਕਸਭਾ ਦੀ ਵੋਟਿੰਗ ਤੋਂ ਬਾਅਦ ਸ਼ੀਤਲ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਪਰ ਇਸ ਤੋਂ ਪਹਿਲਾਂ ਸਪੀਕਰ ਕੁਲਤਾਲ ਸੰਧਵਾਂ ਨੇ 30 ਮਈ ਨੂੰ ਸ਼ੀਤਲ ਅੰਗੁਰਾਲ ਦਾ ਅਸਤੀਫਾ ਮਨਜ਼ੂਰ ਕਰ ਲਿਆ ਸੀ।

ਆਮ ਆਦਮੀ ਪਾਰਟੀ ਨੇ ਵੀ ਅੱਜ 17 ਜੂਨ ਨੂੰ ਹੀ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੇ ਪੁੱਤਰ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ ਹੈ। 14 ਜੂਨ ਤੋਂ 21 ਜੂਨ ਦੇ ਵਿਚਾਲੇ ਨਾਮਜ਼ਦਗੀਆਂ ਦਾਖਲ ਹੋਣੀਆਂ ਹਨ। 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਕਾਂਗਰਸ ਅਤੇ ਅਕਾਲੀ ਦਲ ਨੇ ਫਿਲਹਾਲ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।

ਜਲੰਧਰ ਪੱਛਮੀ ਹਲਕਾ ਰਾਖਵੀਂ ਸੀਟ ਹੈ, ਇੱਥੇ SC ਭਾਈਚਾਰੇ ਦੀ ਗਿਣਤੀ 37 ਫੀਸਦੀ ਹੈ। ਹਲਕੇ ਵਿੱਚ ਤਕਰੀਬਨ 1,75,000 ਵੋਟਰ ਹਨ ਜਿੰਨਾਂ ਵਿੱਚੋਂ ਪੁਰਸ਼ਾਂ ਦੀ ਗਿਣਤੀ 81,956 ਹੈ ਜਦਕਿ 89,669 ਔਰਤਾਂ ਹਨ।

ਸਬੰਧਿਤ ਖ਼ਬਰ – ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ‘ਆਪ’ ਨੇ ਐਲਾਨਿਆ ਉਮੀਦਵਾਰ! ਬੀਜੇਪੀ ਦੇ ਦਿੱਗਜ ਆਗੂ ਦੇ ਪੁੱਤਰ ਨੂੰ ਬਣਾਇਆ ਉਮੀਦਵਾਰ