India

POCSO ਮਾਮਲੇ ‘ਚ ਯੇਦੀਯੁਰੱਪਾ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ

ਕਰਨਾਟਕਾ (Karnataka) ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ (BS Yeddyurappa) ਦੇ ਵਿਰੁਧ POCSO ਮਾਮਲੇ ਵਿੱਚ ਬੈਂਗਲੁਰੂ ਦੀ ਅਦਾਲਤ ਨੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਦੇ ਖ਼ਿਲਾਫ਼ ਇਕ ਨਾਬਾਲਿਗ ਲੜਕੀ ਨੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਇਹ ਮਾਮਲਾ 2 ਫਰਵਰੀ ਦਾ ਦੱਸਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਬੀਐਸ ਯੇਦੀਯੁਰੱਪਾ ਵੱਲੋਂ ਕਰਨਾਟਕਾ ਹਾਈ ਕੋਰਟ ਵਿੱਚ ਅਗਾਮੀ ਜ਼ਮਾਨਤ ਲਈ ਪਟੀਸ਼ਨ ਪਾਈ ਗਈ ਹੈ, ਜਿਸ ‘ਤੇ ਸ਼ੁਕਰਵਾਰ ਨੂੰ ਸੁਣਵਾਈ ਹੋਵੇਗੀ।

ਇਸ ਤੋਂ ਪਹਿਲਾਂ ਸੀਆਈਡੀ ਵੱਲੋਂ  ਬੀਐਸ ਯੇਦੀਯੁਰੱਪਾ ਨੂੰ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਸੀ ਪਰ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਦੇ ਵਕੀਲ ਨੇ ਇਕ ਹਫਤੇ ਦਾ ਸਮਾਂ ਮੰਗਿਆ ਸੀ।

ਨਾਬਾਲਗ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਬੇਂਗਲੁਰੂ ਦੇ ਸਦਾਸ਼ਿਵਨਗਰ ਪੁਲਿਸ ਸਟੇਸ਼ਨ ‘ਚ ਯੇਦੀਯੁਰੱਪਾ ਖਿਲਾਫ ਪੋਕਸੋ ਅਤੇ 354 (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਐਫਆਈਆਰ ਦਰਜ ਕਰਵਾਉਣ ਵਾਲੀ ਔਰਤ (ਪੀੜਤ ਦੀ ਮਾਂ) ਦੀ 26 ਮਈ ਨੂੰ ਮੌਤ ਹੋ ਗਈ ਸੀ। ਉਹ ਫੇਫੜਿਆਂ ਦੇ ਕੈਂਸਰ ਦੀ ਮਰੀਜ਼ ਸੀ। ਹਾਲਾਂਕਿ ਕਰਨਾਟਕ ਦੇ ਡੀਆਈਜੀ ਨੇ ਮਾਮਲੇ ਦੀ ਜਾਂਚ ਸੀਆਈਡੀ ਨੂੰ ਸੌਂਪ ਦਿੱਤੀ ਸੀ।

ਦਰਜ ਹੋਈ ਐਫਆਈਆਰ ਦੇ ਮੁਤਾਬਕ ਪੀੜਤ ਲੜਕੀ ਬੀਐਸ ਯੇਦੀਯੁਰੱਪਾ ਕੋਲੋ ਮਦਦ ਮੰਗਣ ਲਈ ਗਈ ਸੀ ਪਰ ਬੀਐਸ ਯੇਦੀਯੁਰੱਪਾ ਵੱਲਂ ਲੜਕੀ ਨਾਲ ਜ਼ਬਰਦਸਤੀ ਕੀਤੀ ਗਈ। ਲੜਕੀ ਉਸ ਦੇ ਘਰ ਗਈ ਸੀ ਪਰ ਜਦੋਂ ਉਹ ਬਾਹਰ ਆਈ ਤਾਂ ਉਸ ਨੇ ਛੇੜਛਾੜ ਦੀ ਸਾਰੀ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੀੜਤ ਲੜਕੀ ਦੀ ਮਾਂ ਨੇ ਕਿਹਾ ਕਿ ਬੀਐਸ ਯੇਦੀਯੁਰੱਪਾ ਵੱਲੋਂ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ।

ਇਹ ਵੀ ਪੜ੍ਹੋ –  ਪਟਿਆਲਾ ਦੇ ਘਲੌਰੀ ਗੇਟ ਨੇੜੇ ਇਕ ਨੌਜਵਾਨ ਦਾ ਹੋਇਆ ਕਤਲ, ਮਾਮਲਾ ਦਰਜ