Punjab

ਪ੍ਰਧਾਨ ਮੰਤਰੀ ਬਾਜੇਕੇ ਦੀ ਵਿਗੜੀ ਸਿਹਤ, ਪਰਿਵਾਰ ਨੇ ਦਿੱਤੀ ਹੋਰ ਜਾਣਕਾਰੀ

ਅੰਮ੍ਰਿਤਪਾਲ ਸਿੰਘ ਨਾਲ ਗ੍ਰਿਫਤਾਰ ਕਰਕੇ ਡਿਬਰੂਗੜ੍ਹ ਭੇਜੇ ਗਏ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਉਸ ਨੂੰ ਅਸਾਮ ਮੈਡੀਕਲ ਕਾਲਜ ਹਸਪਤਾਲ (AMCH) ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਉਸ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਬਾਜੇਕੇ ਨੂੰ ਪਹਿਲਾਂ ਅਜਿਹੀ ਕੋਈ ਬਿਮਾਰੀ ਨਹੀਂ ਸੀ, ਜਿਸ ਨਾਲ ਉਸ ਦੀ ਮਾਨਸਿਕ ਸਿਹਤ ਵਿਗੜੇ। ਉਸ ਦਾ ਪਹਿਲਾਂ ਖੂਨ ਸੰਘਣਾ ਸੀ, ਜਿਸ ਦੀ ਉਹ ਲਗਾਤਾਰ ਦਵਾਈ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਦਵਾਈ ਦਵਾਉਣ ਲਈ ਪੈਸੇ ਵੀ ਭੇਜੇ ਜਾਂਦੇ ਰਹੇ ਹਨ। ਉਸ ਵੱਲੋਂ ਆਪਣੇ ਸਾਰੇ ਟੈਸਟ ਵੀ ਕਰਵਾਏ ਗਏ ਸਨ ਪਰ ਉਸ ਨੂੰ ਅਜਿਹੀ ਕੋਈ ਵੀ ਪਰੇਸ਼ਾਨੀ ਨਹੀਂ ਸੀ। ਉਨ੍ਹਾਂ ਕਿਹਾ ਕਿ ਉਸ ਦੀ ਉਮਰ 35 ਸਾਲ ਦੇ ਕਰੀਬ ਹੈ, ਹੁਣ ਤੱਕ ਕਦੀ ਵੀ ਅਜਿਹਾ ਨਹੀਂ ਹੋਇਆ।

ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਪਿਤਾ ਨੇ ਕਿਹਾ ਕਿ ਉਹ ਬਹੁਤ ਹੀ ਹਸਮੁੱਖ ਸਭਾਅ ਦਾ ਮਾਲਕ ਹੈ। ਉਹ ਕਿਸੇ ਨੂੰ ਕੁੱਝ ਵੀ ਨਹੀਂ ਕਹਿੰਦਾ ਅਤੇ ਉਹ ਸਿਰਫ ਆਪਣੇ ਕੰਮ ਤੱਕ ਹੀ ਮਤਲਬ ਰੱਖਦਾ ਸੀ।

ਇਹ ਵੀ ਪੜ੍ਹੋ –  PUBG ਨੇ ਲਈ ਬੱਚੇ ਦੀ ਜਾਨ, ਜਨਮ ਦਿਨ ਵਾਲੇ ਦਿਨ ਹੀ ਵਾਪਰਿਆ ਹਾਦਸਾ