Punjab

ਕਿਸਾਨਾਂ ਦਾ ਧਰਨੇ ਨੂੰ ਤੂਫਾਨ ਨੇ ਪਹੁੰਚਾਇਆ ਨੁਕਸਾਨ, ਪੰਧੇਰ ਨੇ ਦਿੱਤੀ ਜਾਣਕਾਰੀ

ਸਰਵਨ ਸਿੰਘ ਪੰਧੇਰ (Sarvan Singh Pandher) ਨੇ ਧਰਨੇ ਵਾਲੀ ਜਗ੍ਹਾ ਸੰਭੂ ਬਾਰਡਰ ਤੋਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 117 ਦਿਨਾਂ ਤੋਂ ਮੋਰਚਾ ਚੱਲ ਰਿਹਾ ਹੈ, ਜਿਸ ਦਾ ਕੱਲ੍ਹ ਆਏ ਤੂਫਾਨ ਕਾਰਨ ਕਾਫੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੂਫਾਨ ਨੇ ਟਰਾਲੀਆਂ ‘ਤੇ ਬਣਾਈਆਂ ਛੱਤਾ ਤੱਕ ਉਡਾ ਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਲੰਗਰ ਹਾਲ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ ਪਰ ਇਸ ਨੂੰ ਵੀ ਜਲਦੀ ਦੁਬਾਰਾ ਚਾਲੂ ਕਰ ਦਿੱਤਾ ਜਾਵੇਗਾ।

ਪੰਧੇਰ ਨੇ ਕਿਹਾ ਕਿ ਕਿਸਾਨਾਂ ਦਾ ਇਰਾਦਾ ਦ੍ਰਿੜ ਹੈ ਅਤੇ ਕਿਸਾਨਾਂ ਦਾ ਮੋਰਚਾ ਮੰਗਾ ਮੰਨਣ ਤੱਕ ਜਾਰੀ ਰਹੇਗਾ।

ਇਹ ਵੀ ਪੜ੍ਹੋ –  ‘ਕੰਗਨਾ ਦੇ ਪੰਜਾਬ ‘ਚ ‘ਅਤਿਵਾਦ ਵਧਣ’ ਦੇ ਬਿਆਨ ‘ਤੇ SGPC ਦਾ ਤਕੜਾ ਜਵਾਬ! ‘ਰਣੌਤ ਨੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ’