Punjab

ਕਰਣੀ ਸੈਨਾ ਮੁਖੀ ਦੇ ਕਤਲ ਕੇਸ ‘ਚ ਐਨਆਈਏ ਨੇ ਪੰਜਾਬ ‘ਚ ਕੀਤੀ ਰੇਡ

ਕਰਣੀ ਸੈਨਾ ਮੁਖੀ ਕਤਲ ਕੇਸ ਵਿੱਚ ਗੋਲਡੀ ਬਰਾੜ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰਨ ਦੇ 24 ਘੰਟਿਆਂ ਦੇ ਅੰਦਰ ਹੀ ਕੌਮੀ ਜਾਂਚ ਏਜੰਸੀ ਐਨਆਈਏ ਨੇ ਪੰਜਾਬ ਵਿੱਚ 9 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ਚੰਡੀਗੜ੍ਹ ਵਿੱਚ ਫਿਰੌਤੀ ਅਤੇ ਗੋਲੀਬਾਰੀ ਦੇ ਇੱਕ ਹੋਰ ਮਾਮਲੇ ਵਿੱਚ ਗੋਲਡੀ ਬਰਾੜ ਦੇ ਸਾਥੀਆਂ, ਅਤੇ ਉਸਦੇ ਗੈਂਗ ਦੇ ਟਿਕਾਣਿਆਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਹਾਸਲ ਕਰਨ ਦੀ ਅਪੀਲ ਕੀਤੀ ਗਈ ਹੈ।

ਐਨਆਈਏ ਨੇ ਕਿਹਾ ਕਿ ਛਾਪੇਮਾਰੀ ਵਿਦੇਸ਼ੀ ਅਧਾਰਤ ਨਾਮਜ਼ਦ ਵਿਅਕਤੀਗਤ ਅੱਤਵਾਦੀ ਗੋਲਡੀ ਬਰਾੜ ਅਤੇ ਉਸ ਦੇ ਸਾਥੀਆਂ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ ‘ਤੇ ਕੀਤੀ ਗਈ ਸੀ। ਐਨਆਈਏ ਵੱਲੋਂ ਜਿਨ੍ਹਾਂ ਥਾਵਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ।

ਐਨਆਈਏ ਨੇ ਅੱਤਵਾਦੀ ਅਤੇ ਉਸ ਦੇ ਸਾਥੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਜਾਂ ਗਰੋਹ ਤੋਂ ਪ੍ਰਾਪਤ ਕਿਸੇ ਵੀ ਧਮਕੀ ਭਰੀ ਕਾਲ ਦਾ ਖੁਲਾਸਾ ਕਰਨ ਲਈ ਜਨਤਾ ਲਈ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। NIA ਵੱਲੋਂ ਜਾਰੀ ਇੱਕ ਘੋਸ਼ਣਾ ਵਿੱਚ ਕਿਹਾ ਗਿਆ ਹੈ ਕਿ ਜਾਣਕਾਰੀ ਲੈਂਡਲਾਈਨ ਨੰਬਰ 0172-2682901 ਜਾਂ ਮੋਬਾਈਲ ਨੰਬਰ 7743002947 (ਟੈਲੀਗ੍ਰਾਮ/ਵਟਸਐਪ ਲਈ) ‘ਤੇ ਸਾਂਝੀ ਕੀਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਇਹ ਵੀ ਪੜ੍ਹੋ –   ਪਠਾਨਕੋਟ ‘ਚ ਨਹੀਂ ਕੋਈ ਪੁਲਿਸ ਦਾ ਖੌਫ, ਸ਼ਰੇਆਮ ਦਿੱਤਾ ਵਾਰਦਾਤ ਨੂੰ ਅੰਜਾਮ