ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਵਿਕਸ ਭਾਰਤ ਦੇ ਪ੍ਰਣ ਦੀ ਜਿੱਤ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਬੀਜੇਪੀ ‘ਤੇ ਪੂਰਾ ਵਿਸ਼ਵਾਸ ਜਿਤਾਇਆ ਹੈ। ਮੋਦੀ ਨੇ ਕਿਹਾ ਕਿ ਇਸ ਆਸ਼ਿਰਵਾਦ ਲਈ ਉਹ ਦੇਸ਼ ਵਾਸੀਆਂ ਦੇ ਸਦਾ ਕਰਜ਼ਦਾਨ ਰਹਿਣਗੇ।
ਉਨ੍ਹਾਂ ਨੇ ਕਿਹਾ ਕਿ ਅੱਜ ਦੀ ਇਹ ਜਿੱਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਜਿੱਤ ਹੈ। ਇਹ ਭਾਰਤ ਦੇ ਸੰਵਿਧਾਨ ਅਤੇ ਵਿਕਸਤ ਭਾਰਤ ਦੀ ਜਿੱਤ ਹੈ। ਪ੍ਰਧਾਨ ਮੰਤਰੀ ਨੇ ਚੋਣ ਕਮਿਸ਼ਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ 100 ਕਰੋੜ ਲੋਕਾਂ ਦੀਆਂ ਵੋਟਾਂ ਪਵਾਉਣਾ ਆਸਾਨ ਕੰਮ ਨਹੀਂ ਸੀ। ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਚੋਣ ਕਮਿਸ਼ਨ ਦੀ ਵਿਸਵਾਸ ਯੋਗਤਾ ਤੇ ਪੂਰਾ ਭਰੋਸਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਮਾਂ ਦੀ ਮੌਤ ਤੋਂ ਬਾਅਦ ਇਹ ਮੇਰੀ ਪਹਿਲੀ ਚੋਣ ਸੀ, ਪਰ ਦੇਸ਼ ਦੀਆਂ ਕਰੋੜਾਂ ਮਾਵਾਂ-ਭੈਣਾਂ ਨੇ ਮੈਨੂੰ ਬਹੁਤ-ਬਹੁਤ ਆਸ਼ੀਰਵਾਦ ਦਿੱਤਾ। ਮੈਨੂੰ ਮੇਰੀ ਮਾਂ ਦੀ ਕਮੀ ਨਹੀਂ ਆਉਣ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਕਈ ਪੀੜ੍ਹੀਆਂ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੂੰ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ 1962 ਤੋਂ ਬਾਅਦ ਦੇਸ਼ ‘ਚ ਪਹਿਲੀ ਵਾਰ ਕਿਸੇ ਸਰਕਾਰ ਨੂੰ ਤੀਸਰਾ ਮੌਕਾ ਮਿਲਿਆ ਹੈ। ਪੀਐਮ ਨੇ ਕਿਹਾ ਕਿ ਓਡੀਸ਼ਾ ਵਿੱਚ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ। ਓਡੀਸ਼ਾ ਨੇ ਵੀ ਲੋਕ ਸਭਾ ਚੋਣਾਂ ਵਿੱਚ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਜਿੱਥੇ ਵੀ ਵਿਧਾਨ ਸਭਾ ਚੋਣਾਂ ਹੋਈਆਂ ਹਨ, ਉੱਥੇ ਐਨਡੀਏ ਨੂੰ ਬਹੁਮਤ ਮਿਲਿਆ ਹੈ। ਅਸੀਂ ਚੰਦਰਬਾਬੂ ਨਾਇਡੂ ਦੀ ਅਗਵਾਈ ਵਿੱਚ ਆਂਧਰਾ ਵਿੱਚ ਅਤੇ ਨਿਤੀਸ਼ ਬਾਬੂ ਦੀ ਅਗਵਾਈ ਵਿੱਚ ਬਿਹਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ’10 ਸਾਲ ਪਹਿਲਾਂ ਦੇਸ਼ ਨੇ ਸਾਨੂੰ ਬਦਲਾਅ ਦਾ ਫਤਵਾ ਦਿੱਤਾ ਸੀ। ਇਹ ਉਹ ਸਮਾਂ ਸੀ ਜਦੋਂ ਦੇਸ਼ ਨਿਰਾਸ਼ਾ ਵਿੱਚ ਡੁੱਬਿਆ ਹੋਇਆ ਸੀ।
ਉਨ੍ਹਾਂ ਨੇ ਕਿਹਾ ਕਿ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਘਪਲਿਆਂ ਨਾਲ ਭਰੀਆਂ ਹੋਈਆਂ ਸਨ, ਦੇਸ਼ ਦੀ ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਲੈ ਕੇ ਡਰੀ ਹੋਈ ਸੀ। ਉਦੋਂ ਦੇਸ਼ ਨੇ ਸਾਨੂੰ ਨਿਰਾਸ਼ਾ ਦੇ ਡੂੰਘੇ ਸਾਗਰ ਵਿੱਚੋਂ ਉਮੀਦ ਦੇ ਮੋਤੀ ਕੱਢਣ ਦੀ ਜ਼ਿੰਮੇਵਾਰੀ ਸੌਂਪੀ ਸੀ। ਅਸੀਂ ਸਾਰਿਆਂ ਨੇ ਪੂਰੀ ਇਮਾਨਦਾਰੀ ਨਾਲ ਕੋਸ਼ਿਸ਼ ਕੀਤੀ ਅਤੇ ਕੰਮ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਜੇਕਰ ਤੁਸੀਂ 10 ਘੰਟੇ ਕੰਮ ਕਰੋਗੇ ਤਾਂ ਮੋਦੀ 18 ਘੰਟੇ ਕੰਮ ਕਰੇਗਾ। ਜੇਕਰ ਤੁਸੀਂ ਦੋ ਕਦਮ ਚੱਲੋਗੇ ਤਾਂ ਮੋਦੀ ਚਾਰ ਕਦਮ ਚੱਲੇਗਾ। ਅਸੀਂ ਭਾਰਤੀ ਮਿਲ ਕੇ ਅੱਗੇ ਵਧਾਂਗੇ, ਤੀਜੇ ਕਾਰਜਕਾਲ ‘ਚ ਦੇਸ਼ ਨਵਾਂ ਅਧਿਆਏ ਲਿਖੇਗਾ, ਇਹ ਮੋਦੀ ਦੀ ਗਾਰੰਟੀ ਹੈ।
ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ 12 ਕਰੋੜ ਲੋਕਾਂ ਨੂੰ ਨਲਕੇ ਰਾਹੀਂ ਪਾਣੀ ਮਿਲਿਆ ਹੈ ਅਤੇ 80 ਕਰੋੜ ਜ਼ਰੂਰਤਮੰਦਾਂ ਨੂੰ ਰਾਸ਼ਨ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਰੋੜਾਂ ਗਰੀਬ ਲੋਕਾਂ ਦਾ 5 ਲੱਖ ਰੁਪਏ ਦਾ ਇਲਾਜ਼ ਮੁਫ਼ਤ ਹੋਇਆ ਹੈ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ 25 ਕੋਰੜ ਲੋਕਾਂ ਨੂੰ ਗਰੀਬੀ ਵਿੱਚੋਂ ਕੱਢਿਆ ਹੈ।