India Lok Sabha Election 2024

ਸਮ੍ਰਿਤੀ ਇਰਾਨੀ 15 ਹਜ਼ਾਰ ਵੋਟਾਂ ਨਾਲ ਪਿੱਛੇ

ਸਮ੍ਰਿਤੀ ਇਰਾਨੀ ਉੱਤਰ ਪ੍ਰਦੇਸ਼ ਦੀ ਅਮੇਠੀ ਲੋਕ ਸਭਾ ਸੀਟ ਤੋਂ ਪਿੱਛੇ ਰਹਿ ਗਈ ਹੈ। ਸ਼ੁਰੂਆਤੀ ਰੁਝਾਨਾਂ ‘ਚ ਸਮ੍ਰਿਤੀ ਇਰਾਨੀ ਕਰੀਬ 15 ਹਜ਼ਾਰ ਵੋਟਾਂ ਨਾਲ ਪਿੱਛੇ ਚੱਲ ਰਹੀ ਹੈ। ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਕੇ.ਐੱਲ.ਸ਼ਰਮਾ ਮੋਹਰੀ ਹਨ। ਪਿਛਲੀ ਵਾਰ ਇਸ ਸੀਟ ‘ਤੇ ਰਾਹੁਲ ਗਾਂਧੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਰਾਹੁਲ ਗਾਂਧੀ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ। ਰਾਹੁਲ ਫਿਲਹਾਲ ਰਾਏਬਰੇਲੀ ਅਤੇ ਵਾਇਨਾਡ ਦੋਵਾਂ ਸੀਟਾਂ ਤੋਂ ਅੱਗੇ ਹਨ।