Lok Sabha Election 2024 Punjab

ਚੋਣਾਂ ਦੌਰਾਨ ਕਈ ਥਾਂਈ ਖ਼ਰਾਬ ਹੋਈਆਂ EVM ਮਸ਼ੀਨਾਂ, ਦੇਰ ਨਾਲ ਸ਼ੁਰੂ ਹੋਈ ਵੋਟਿੰਗ

ਪੰਜਾਬ ਵਿੱਚ 13 ਲੋਕ ਸੀਟਾਂ ਤੇ ਵੋਟਿੰਗ ਹੋ ਰਹੀ ਹੈ। ਪੰਜਾਬ ਦੇ ਲੋਕ ਵੋਟਿੰਗ ਲਈ ਆਪਣੇ ਘਰਾਂ ਤੋਂ ਬਾਹਰ ਆਕੇ ਵੋਟ ਕਰ ਰਹੇ ਹਨ। ਸਵੇਰੇ 7 ਵਜੇ ਤੋਂ ਹੀ ਵੋਟਿੰਗ ਲਈ ਪਹੁੰਚੇ ਰਹੇ ਹਨ। ਪਰ ਪੰਜਾਬ ਵਿੱਚ ਕਈ ਥਾਂ ਈਵੀਐੱਮ ਮਸ਼ੀਨਾਂ ਖਰਾਬ ਹੋਣ ਦੀਆਂ ਖ਼ਬਰਾਂ ਵੀ ਸਹਾਮਣੇ ਆਈਆਂ ਹਨ। ਜਿਸ ਕਾਰਨ ਵੋਟਿੰਗ ਦੇਰੀ ਨਾਲ ਸ਼ੁਰੂ ਹੋਈ ਹੈ। ਸੂਬੇ ਵਿੱਚ  ਚਾਰ ਥਾਂਵਾਂ ਗੁਰਦਾਸਪੁਰ, ਬਠਿੰਡਾ, ਨਾਭਾ, ਅਨੰਦਪੁਰ ਸਾਹਿਬ ਅਤੇ ਸੰਗਰੂਰ ਵਿੱਚ ਮਸ਼ੀਨਾਂ ਖ਼ਬਰ ਹੋਣ ਦੀ ਖ਼ਬਰ ਸਹਾਮਣੇ ਆਈ ਹੈ।

ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬਰੂਵਾਲ ਵਿਖੇ ਬੂਥ ਨੰਬਰ 202 ਤੇ ਨਹੀਂ ਸ਼ੁਰੂ ਹੋ ਸਕੀ ਵੋਟਿੰਗ, ਮਸ਼ੀਨ ਵਿੱਚ ਕੋਈ ਤਕਨੀਕੀ ਖਰਾਬੀ ਹੋ ਗਈ ਸੀ। ਜਿਸ ਤੋਂ ਬਾਅਦ ਵੋਟਿੰਗ ਰੁਕ ਗਈ ਸੀ, ਥੋੜ੍ਹੀ ਦੇਰ ਬਾਅਦ ਵੋਟਿੰਗ ਮੁੜ ਤੋਂ ਸ਼ੁਰੂ ਹੋ ਗਈ।

ਵਿਧਾਨ ਸਭਾ ਹਲਕਾ ਨਾਭਾ ਦੇ 117 ਨੰਬਰ ਬੂਥ ਤੇ ਸਰਕਾਰੀ ਸੀਨੀਅਰ ਸਕੂਲ ਨਾਭਾ ਵਿਖੇ ਮਸ਼ੀਨ ਖਰਾਬ ਹੋਣ ਦੀ ਖ਼ਬਰ ਸਹਾਮਣੇ ਆਈ ਸੀ।

ਗੁਰਦਾਸਪੁਰ ਦੇ ਸੀਨੀਅਰ ਸੈਕੈਂਡਰੀ ਸਕੂਲ ਲੜਕਿਆਂ ਵਿਖੇ ਬੂਥ ਤੇ EVM ਮਸ਼ੀਨ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਵੋਟਿੰਗ ਪ੍ਰਕਿਰਿਆ ਰੁਕੀ ਗਈ ਸੀ। ਜਿਸ ਤੋਂ ਬਾਅਦ ਮਸ਼ੀਨ ਨੂੰ ਠੀਕ ਕਰ ਮੜ ਤੋਂ ਵੋਟਿੰਗ ਨੂੰ ਸ਼ੁਰੂ ਕਰਵਾਇਆ ਗਿਆ।

ਬਠਿੰਡਾ ਹਲਕੇ ਵਿੱਚ ਜਦੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੋਟ ਪਾਉਣ ਲਈ ਪਹੁੰਚੇ ਤਾਂ ਉੱਥੇ ਵੀ ਮਸ਼ੀਨ ਖ਼ਬਰ ਹੋ ਗਈ। ਜਿਸ ਤੋਂ ਬਾਅਦ ਮਸ਼ੀਨ ਠੀਕ ਹੋਣ ਤੋਂ ਬਾਅਦ ਮੁੜ ਤੋਂ ਵੋਟਿੰਗ ਸ਼ੁਰੂ ਹੋਈ।

ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੋਟ ਪਾਉਣ ਲਈ ਪਹੁੰਚੇ ਸਨ ਤਾਂ ਉਥੇ ਵੀਵੀਪੈਟ ਮਸ਼ੀਨ ਵਿੱਚ ਖਰਾਬੀ ਆ ਗਈ। ਜਿਸ ਕਰਕੇ ਮੁੱਖ ਮੰਤਰੀ ਨੂੰ ਥੋੜ੍ਹੀ ਦੇਰ ਲਈ ਬੂਥ ਅੰਦਰ ਹੀ ਵੋਟ ਪਾਉਣ ਦੇ ਲਈ ਇੰਤਜ਼ਾਰ ਕਰਨਾ ਪਿਆ ਸੀ। ਬਾਅਦ ਵਿੱਚ ਮਸ਼ੀਨ ਠੀਕ ਹੋਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਆਪਣੀ ਪਤਨੀ ਸਮੇਤ ਵੋਟ ਪਾਈ।