India

ਗਰਮੀ ਤੋਂ ਜਲਦ ਮਿਲੇਗੀ ਨਿਜਾਤ! ਕੇਰਲ ਪੁੱਜਿਆ ਦੱਖਣ-ਪੱਛਮੀ ਮਾਨਸੂਨ

IMD Announces Arrival of Southwest Monsoon in Kerala

ਦੇਸ਼ ਵਿੱਚ ਅੱਤ ਦੀ ਗਰਮੀ ਤੋਂ ਬਾਅਦ ਹੁਣ ਥੋੜੀ ਰਾਹਤ ਮਿਲਣ ਦਾ ਆਸ ਹੈ ਕਿਉਂਕਿ ਦੱਖਣ-ਪੱਛਮੀ ਮਾਨਸੂਨ ਕੇਰਲ ਪੁੱਜ ਗਿਆ ਹੈ। ਜਾਣਕਾਰੀ ਮੁਤਾਬਕ ਇਹ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵੱਲ ਵੱਧ ਗਿਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਭਵਿੱਖਬਾਣੀ ਤੋਂ ਇੱਕ ਦਿਨ ਪਹਿਲਾਂ ਹੀ ਮਾਨਸੂਨ ਭਾਰਤ ਪੁੱਜ ਗਿਆ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਪੱਛਮੀ ਬੰਗਾਲ ਤੇ ਬੰਗਲਾਦੇਸ਼ ਵਿੱਚ ਆਏ ਚੱਕਰਵਾਤ ਨੇ ਮਾਨਸੂਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਜਿਸ ਕਰਕੇ ਇਹ ਤੈਅ ਸਮੇਂ ਤੋਂ ਪਹਿਲਾਂ ਹੀ ਭਾਰਤ ਪੁੱਜ ਗਿਆ। ਦੱਖਣ-ਪੱਛਮੀ ਮਾਨਸੂਨ ਕੇਰਲ ਵਿੱਚ ਦਾਖ਼ਲ ਹੋ ਗਿਆ ਹੈ ਤੇ ਅੱਜ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਗੇ ਵਧਿਆ ਹੈ।

ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕੇਰਲ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।