Lok Sabha Election 2024 Punjab

PM ਮੋਦੀ ਦੇ ਸਿਰ ’ਤੇ ਪੱਗ ਬੰਨ੍ਹਣ ਵਾਲੇ ਨੌਜਵਾਨ ਦਾ ਬਿਆਨ ਆਇਆ ਸਾਹਮਣੇ, PM ਬਾਰੇ ਕਹੀ ਇਹ ਗੱਲ

ਬੀਤੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੰਜਾਬ ਦੇ ਦੂਜੇ ਦਿਨ ਦੇ ਦੌਰੇ ’ਤੇ ਸਨ। ਉਨ੍ਹਾਂ ਪਹਿਲਾਂ ਗੁਰਦਾਸਪੁਰ ਤੇ ਫਿਰ ਜਲੰਧਰ ਵਿੱਚ ਚੋਣ ਰੈਲੀਆਂ ਕੀਤੀਆਂ। ਜਲੰਧਰ ਤੋਂ ਉਸ ਵਿਅਕਤੀ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਨੇ ਪੀਐਮ ਮੋਦੀ ਦੇ ਸਿਰ ’ਤੇ ਦਸਤਾਰ ਸਜਾਈ ਸੀ। ਜਲੰਧਰ ’ਚ ਭਾਜਪਾ ਦੀ ਰੈਲੀ ਤੋਂ ਪਹਿਲਾਂ ਮਧੂ ਟਰਬਨ ਅਕੈਡਮੀ, ਸੈਂਟ੍ਰਲ ਟਾਊਨ ਦੇ ਸੁਪ੍ਰੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ’ਤੇ ਦਸਤਾਰ ਬੰਨ੍ਹੀ।

ਸੁਪ੍ਰੀਤ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਵਧਦਾ ਹੋਇਆ ਦੇਖਣਾ ਚਾਹੁੰਦੇ ਹਨ। ਉਸ ਨੇ ਕਿਹਾ ਕਿ ਇਹ ਉਸ ਲਈ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਉਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਿਰ ’ਤੇ ਦਸਤਾਰ ਬੰਨ੍ਹਣ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ ਇਸ ਦਿਨ ਨੂੰ ਉਹ ਕਦੇ ਨਹੀਂ ਭੁੱਲੇਗਾ।

ਪੀਐਮ ਮੋਦੀ ਦੀ ਖ਼ਾਸ ਗੱਲ ਇਹ ਹੈ ਕਿ ਉਹ ਦੇਸ਼-ਦੁਨੀਆ ਦੇ ਜਿਸ ਵੀ ਸੂਬੇ ਜਾਂ ਸ਼ਹਿਰ ਜਾਂਦੇ ਹਨ, ਉੱਥੋਂ ਦੀ ਵੇਸ-ਭੂਸ਼ਾ ਅਖ਼ਤਿਆਰ ਕਰ ਲੈਂਦੇ ਹਨ। ਇਸੇ ਲਈ ਜਦੋਂ ਉਹ ਪੰਜਾਬ ਵਿੱਚ ਵੀ ਆਏ ਤਾਂ ਪੰਜਾਬ ਦੇ ਰੰਗ ਵਿੱਚ ਰੰਗੇ ਗਏ। ਉਨ੍ਹਾਂ ਪੰਜਾਬ ਦੀ ਪਛਾਣ ‘ਪੱਗ’ ਨੂੰ ਆਪਣੀ ਦਿੱਖ ਦਾ ਹਿੱਸਾ ਬਣਾਇਆ।