India

ਹੇਮਕੁੰਟ ਸਾਹਿਬ ਦੀ ਯਾਤਰਾ ਹੋ ਰਹੀ ਸ਼ੁਰੂ, ਰਾਜਪਾਲ ਨੇ ਪਹਿਲੇ ਜਥੇ ਨੂੰ ਦਿੱਤੀ ਹਰੀ ਝੰਡੀ

ਗੁਰਦੁਆਰਾ ਹੇਮਕੁੰਟ ਸਾਹਿਬ ਦੇ ਸਰਧਾਲੂ ਦਰਸ਼ਨ ਕਰ ਸਕਦੇ ਹਨ। ਜਿਸ ਦੇ ਤਹਿਤ ਗੁਰਦੁਆਰਾ ਸਾਹਿਬ ਦੇ ਕਪਾਟ 25 ਮਈ ਨੂੰ ਖੁੱਲ੍ਹ ਰਹੇ ਹਨ। ਤੀਰਥ ਯਾਤਰਾ ਬੁੱਧਵਾਰ ਨੂੰ ਰਿਸ਼ੀਕੇਸ਼ ਤੋਂ ਸ਼ੁਰੂ ਹੋਵੇਗੀ ।

ਉਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ  ਨੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਹੈ। ਇਸ ਮੌਕੇ ਗੁਰਦੁਆਰਾ ਕੰਪਲੈਕਸ ਅਤੇ ਦਰਬਾਰ ਹਾਲ ਨੂੰ ਫੁੱਲਾਂ ਨਾਲ ਸਜਾਇਆ ਗਿਆ, ਜਿਸ ਨਾਲ ਗੁਰਦੁਆਰੇ ਦੀ ਸੁੰਦਰਤਾ ਅਤੇ ਸ਼ਾਨ ਵਿਚ ਵਾਧਾ ਹੋਇਆ।

ਇੱਕ ਬਿਆਨ ਵਿੱਚ ਗੁਰਦੁਆਰੇ ਨੇ ਕਿਹਾ ਕਿ ਸ਼ਰਧਾਲੂ ਸਵੇਰ ਤੋਂ ਹੀ ਕੰਪਲੈਕਸ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ। ਰਵਾਨਾ ਹੋਣ ਤੋਂ ਪਹਿਲਾਂ ਦਰਬਾਰ ਹਾਲ ਵਿੱਚ ਸੰਗਤਾਂ ਅਤੇ ਗੁਰਮਤਿ ਸੰਗੀਤ ਬਾਲ ਵਿਦਿਆਲਿਆ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਲੰਗਰ ਵੀ ਲਗਾਇਆ ਗਿਆ।

ਇਹ ਵੀ ਪੜ੍ਹੋ  –  CM ਕੇਜਰੀਵਾਲ ਦਾ ਪਹਿਲੀ ਵਾਰ ਮਾਲੀਵਾਲ ‘ਤੇ ਵੱਡਾ ਬਿਆਨ ! ਪੀੜਤ MP ਨੇ LG ਨੂੰ ਫੋਨ ਕਰਕੇ ਧਮਕੀ ਦੇਣ ਦੀ ਸ਼ਿਕਾਇਤ ਕੀਤੀ