India

ਸਵਾਤੀ ਮਾਲੀਵਾਲ ਮਾਮਲਾ: ਕੇਜਰੀਵਾਲ ਦੇ ਪੀਏ ਬਿਭਵ ਨੂੰ ਮੁੰਬਈ ਲਿਜਾਇਆ ਗਿਆ

ਆਪ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨਾਲ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਈ ਬਦਸਲੂਕੀ ਮਾਮਲੇ ਵਿੱਚ ਪੁਲਿਸ ਵੱਲੋਂ ਅਰਵਿੰਦ ਕੇਜਰੀਵਾਲ (Arvind Kejriwal) ਦੇ ਪੀਏ ਬਿਭਵ ਨੂੰ ਮੁੰਬਈ ਲਿਜਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਆਈਫੋਨ ਨੂੰ ਫਾਰਮੈਟ ਕਰਨ ਤੋਂ ਪਹਿਲਾਂ ਬਿਭਵ ਨੇ ਮੁੰਬਈ ਦੇ ਕਿਸੇ ਵਿਅਕਤੀ ਜਾਂ ਡਿਵਾਈਸ ਨੂੰ ਆਪਣਾ ਡਾਟਾ ਟਰਾਂਸਫਰ ਕੀਤਾ ਸੀ। ਉਹੀ ਡਾਟਾ ਪ੍ਰਾਪਤ ਕਰਨ ਲਈ ਬਿਭਵ ਨੂੰ ਮੁੰਬਈ ਲਿਆਂਦਾ ਗਿਆ ਹੈ।

ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਹੁਣ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਕਰੇਗੀ। ਉੱਤਰੀ ਦਿੱਲੀ ਦੀ ਡੀਸੀਪੀ ਅੰਜਿਤਾ ਚੇਪਿਆਲਾ ਐਸਆਈਟੀ ਦੀ ਅਗਵਾਈ ਕਰ ਰਹੀ ਹੈ। ਟੀਮ ਵਿੱਚ 3 ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਹਨ। ਇਨ੍ਹਾਂ ਵਿੱਚ ਥਾਣਾ ਸਿਵਲ ਲਾਈਨ ਦਾ ਅਧਿਕਾਰੀ ਵੀ ਸ਼ਾਮਲ ਹੈ, ਜਿੱਥੇ ਕੇਸ ਦਰਜ ਕੀਤਾ ਗਿਆ ਸੀ। ਆਪਣੀ ਜਾਂਚ ਤੋਂ ਬਾਅਦ ਐਸਆਈਟੀ ਆਪਣੀ ਰਿਪੋਰਟ ਸੀਨੀਅਰਾਂ ਨੂੰ ਸੌਂਪੇਗੀ।

ਦੱਸ ਦੇਈਏ ਕਿ ਬਿਭਵ ਇਸ ਸਮੇਂ ਪੁਲਿਸ ਦੇ ਰਿਮਾਂਡ ਵਿੱਚ ਹੈ। ਉਸ ਦਾ ਰਿਮਾਂਡ 23 ਮਈ ਨੂੰ ਪੂਰਾ ਹੋ ਰਿਹਾ ਹੈ।

ਇਹ ਵੀ ਪੜ੍ਹੋ –  ਖਹਿਰਾ ‘ਤੇ PM ਮੋਦੀ ਦਾ ਵੱਡਾ ਸਿਆਸੀ ਹਮਲਾ ! ‘ਨਫਰਤ ਭਰੀ ਹੈ ਦਿਮਾਗ ‘ਚ’ ! ‘ਛੋਟੀ ਸੋਚ ਵਾਲੇ’ !