International

ਬ੍ਰਿਟਿਸ਼ ਸਿੱਖ ਸੰਸਦ ਮੈਂਬਰ ’ਤੇ ਲੱਗ ਸਕਦੀ ਪਾਬੰਦੀ, ਹਾਊਸ ਆਫ਼ ਕਾਮਨਜ਼ ਦੀ ਬੁਲਾਈ ਮੀਟਿੰਗ

ਬਿਉਰੋ ਰਿਪੋਰਟ – ਕੁਲਵੀਰ ਸਿੰਘ ਰੇਂਜਰ (Kanvir singh Ranger) ਇੰਗਲੈਂਡ ਦੀ ਸੰਸਦ ਦੇ ਉਪਰਲੇ ਸਦਨ (house of lords) ਦੇ ਸੰਸਦ ਮੈਂਬਰ ਹਨ ਪਰ ਉਨ੍ਹਾਂ ‘ਤੇ ਇਸ ਸਮੇਂ ਸਸਪੈਨਸ਼ਨ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਉੱਤੇ ਸੰਸਦ ਦੀ ਬਾਰ ਅੰਦਰ ਸ਼ਰਾਬ ਪੀ ਕੇ ਔਰਤਾਂ ਨਾਲ ਝਗੜਾ ਕਰਨ ਅਤੇ ਪਰੇਸ਼ਾਨ ਕਰਨ ਦਾ ਦੋਸ਼ ਹੈ। ਜੇਕਰ ਇਸ ਦੋਸ਼ ਸਾਬਤ ਹੁੰਦਾ ਹੈ ਤਾਂ ਉੁਨ੍ਹਾਂ ‘ਤੇ ਸੰਸਦ ਦੇ ਸਾਰੇ ਬਾਰਜ਼ ਵਿੱਚ ਜਾਣ ਲਈ ਇੱਕ ਸਾਲ ਦਾ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਹਾਊਸ ਆਫ਼ ਲਾਰਡਜ਼ ’ਚ ਉਨ੍ਹਾਂ ਦੇ ਜਾਣ ‘ਤੇ ਤਿੰਨ ਹਫਤੇ ਦੀ ਪਾਬੰਦੀ ਲਗਾਈ ਜਾ ਸਕਦੀ ਹੈ।

ਇਸ ਮਾਮਲੇ ਨੂੰ ਨਜਿੱਠਣ ਲਈ ਸੰਸਦੀ ਕਮੇਟੀ ਨੇ ਹਾਊਸ ਆਫ਼ ਕਾਮਨਜ਼ ਦੀ ਮੀਟਿੰਗ ਬੁਲਾਈ ਹੈ। ਕੁਲਵੀਰ ਰੇਂਜਰ ਦੀ ਉਮਰ 49 ਸਾਲ ਹੈ ਅਤੇ ਉਹ ਨੌਰਥਵੁਡ ਦੇ ਰਹਿਣ ਵਾਲੇ ਹਨ। ਉਹ ਪਿਛਲੇ ਸਾਲ 2023 ’ਚ ਹੀ ਯੂਕੇ ਦੀ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ਼ ਲਾਰਡਜ਼’ ਦੇ ਮੈਂਬਰ ਬਣੇ ਸਨ। ਹਾਊਸ ਆਫ਼ ਲਾਰਡਜ਼ ਦੀ ਕਮੇਟੀ ਨੇ ਕੁਲਵੀਰ ਰੇਂਜਰ ਨੂੰ ਸਦਨ ’ਚੋਂ ਤਿੰਨ ਹਫ਼ਤਿਆਂ ਲਈ ਮੁੱਅਤਲ ਕਰਨ ਅਤੇ ਸਦਨ ਦੇ ਕਿਸੇ ਵੀ ਬਾਰ ’ਚ ਉਨ੍ਹਾਂ ਨੂੰ 12 ਮਹੀਨਿਆਂ ਤਕ ਦਾਖ਼ਲ ਨਾ ਹੋਣ ਦੀ ਸਿਫਾਰਿਸ਼ ਕੀਤੀ ਹੈ।

ਜਾਣਕਾਰੀ ਮੁਤਾਬਕ ਕੁਲਵੀਰ ਰੇਂਜਰ ਨੇ ਇਸ ਸਾਲ 17 ਜਵਨਰੀ ਨੂੰ ਬਾਰ ਵਿੱਚ ਗਏ ਸਨ, ਜਿੱਥੇ ਉਸ ਨੂੰ ਕੋਈ ਵੀ ਨਹੀਂ ਜਾਣਦਾ ਸੀ। ਕਿਹਾ ਜਾ ਰਿਹਾ ਹੈ ਕਿ ਉਸ ਨੇ ਇੰਨੀ ਸ਼ਰਾਬ ਪੀਤੀ ਸੀ ਕਿ ਉਸ ਦੀ ਚਾਲ ਲੜਖੜਾ ਰਹੀ ਸੀ। ਉਸ ਉੱਤੇ ਇਸ ਔਰਤ ਨੇ ਦੋਸ਼ ਲਗਾਇਆ ਕਿ ਰੇੇਂਜਰ ਵੱਲ਼ੋਂ ਵਾਰ-ਵਾਰ ਉਸ ਵੱਲ ਉਂਗਲ ਕਰਕੇ ਗੱਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ –  ਸੌਦਾ ਸਾਧ ਦੀ ਨਵੀਂ ਪੈਰੋਲ ਅਰਜ਼ੀ ‘ਤੇ ਹਾਈਕੋਰਟ ਸਖਤ! ਹਰਿਆਣਾ ਸਰਕਾਰ ਨੂੰ ਪੁੱਛ ਲਿਆ ਸਖਤ ਸਵਾਲ !