ਬਿਉਰੋ ਬਿਉਰੋ – ਪੰਜਾਬ ਅਤੇ ਹਰਿਆਣਾ ਵਿੱਚ ਲੂ ਦੀ ਵਜ੍ਹਾ ਕਰਕੇ ਸਮੇਂ ਤੋਂ ਪਹਿਲਾਂ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਮਈ ਯਾਨੀ ਕੱਲ੍ਹ ਤੋਂ 30 ਜੂਨ ਤੱਕ ਛੁੱਟੀਆਂ ਦਾ ਫੈਸਲਾ ਕੀਤਾ ਗਿਆ ਹੈ। ਪਹਿਲਾਂ 18 ਮਈ ਨੂੰ 20 ਮਈ ਤੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਸਵੇਰ 8 ਦੀ ਥਾਂ 7 ਵਜੇ ਤੋਂ 12 ਵਜੇ ਤੱਕ ਸਕੂਲ ਦਾ ਸਮਾਂ ਕੀਤਾ ਗਿਆ ਸੀ। ਪਰ ਦਿਨ ਦਾ ਤਪਾਮਾਨ 47 ਤੋਂ 48 ਪਹੁੰਚਣ ਤੋਂ ਬਾਅਦ ਸਿੱਖਿਆ ਵਿਭਾਗ ਨੇ ਜਲਦ ਛੁੱਟੀ ਦਾ ਐਲਾਨ ਕੀਤਾ ਹੈ। ਉੱਧਰ ਹਰਿਆਣਾ ਵਿੱਚ ਵੀ 24 ਮਈ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ।
ਹਰਿਆਣਾ ਦੇ ਸਿੱਖਿਆ ਵਿਭਾਗ ਨੇ 11 ਜ਼ਿਲ੍ਹਿਆਂ ਵਿੱਚ ਕੱਲ੍ਹ ਯਾਨੀ 21 ਮਈ ਤੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਮੌਸਮ ਵਿਭਾਗ ਨੇ 24 ਮਈ ਤੱਕ ਤੇਜ਼ ਲੂ ਦੀ ਭਵਿੱਖਬਾਣੀ ਕੀਤੀ ਸੀ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਕੂਲ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਉਨ੍ਹਾਂ ਵਿੱਚ ਕਰਨਾਲ, ਕੈਥਲ, ਰੇਵਾੜੀ ਵਿੱਚ ਪੰਜਵੀਂ ਤੱਕ ਸਕੂਲ ਬੰਦ ਰਹਿਣਗੇ ਜਦਕਿ ਹਿਸਾਰ, ਕੁਰੂਕਸ਼ੇਤਰ, ਸਿਰਸਾ, ਜੀਂਦ, ਸੋਨੀਪਤ ਨੂਹ ਵਿੱਚ 8ਵੀਂ ਤੱਕ 24 ਮਈ ਤੱਕ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।
ਵੱਧ ਗਰਮੀ ਨੂੰ ਵੇਖਦੇ ਹੋਏ ਹਰਿਆਣਾ ਦੇ ਸਿੱਖਿਆ ਵਿਭਾਗ ਨੇ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ । ਸਾਰੇ ਡੀਸੀਜ਼ ਨੂੰ ਪਾਵਰ ਦਿੱਤੀ ਹੈ ਕਿ ਗਰਮੀ ਨੂੰ ਵੇਖ ਦੇ ਹੋਏ ਉਹ ਆਪੋ-ਆਪਣੇ ਇਲਾਕਿਆਂ ਵਿੱਚ ਜਲਦ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਸਕਦੇ ਹਨ।