India

NDA ਉਮੀਦਵਾਰ ਪ੍ਰਜਵਲ ਰੇਵੰਨਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਬੈਂਗਲੁਰੂ ਦੀ ਇੱਕ ਵਿਸ਼ੇਸ਼ ਅਦਾਲਤ ਨੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਜਨਤਾ ਦਲ (ਸੈਕੂਲਰ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਵਿਸ਼ੇਸ਼ ਅਦਾਲਤ ਨੇ ਸ਼ਨੀਵਾਰ ਨੂੰ ਇਹ ਵਾਰੰਟ ਜਾਰੀ ਕੀਤਾ ਹੈ।

ਇਸ ਮਾਮਲੇ ਵਿੱਚ ਪ੍ਰਜਵਲ ਦੇ ਪਿਤਾ ਤੇ ਹੋਲੇਨਰਸੀਪੁਰਾ ਤੋਂ ਵਿਧਾਇਕ ਐੱਚਡੀ ਰੇਵੰਨਾ ਵੀ ਮੁਲਜ਼ਮ ਹਨ। ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਦੇ ਪੁੱਤਰ ਐੱਚਡੀ ਰੇਵੰਨਾ ਇੱਕ ਔਰਤ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸੱਤ ਦਿਨ ਜੇਲ੍ਹ ਵਿੱਚ ਰਹਿਣ ਮਗਰੋਂ ਜ਼ਮਾਨਤ ’ਤੇ ਰਿਹਾਅ ਹਨ।

ਹਾਸਨ ਲੋਕ ਸਭਾ ਸੀਟ ਤੋਂ ਕੌਮੀ ਜਮਹੂਰੀ ਗਠਜੋੜ (ਐੱਨਡੀਏ) ਦੇ ਉਮੀਦਵਾਰ ਪ੍ਰਜਵਲ ਖ਼ਿਲਾਫ਼ ਤਿੰਨ ਔਰਤਾਂ ਨੇ ਜਿਣਸੀ ਸ਼ੋਸ਼ਣ ਦੇ ਤਿੰਨ ਮਾਮਲੇ ਦਰਜ ਕਰਵਾਏ ਹਨ। ਪ੍ਰਜਵਲ ਫਿਲਹਾਲ ਫ਼ਰਾਰ ਹੈ ਤੇ ਇੰਟਰਪੋਲ ਨੇ ਉਸ ਖਿਲਾਫ਼ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ – ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ ’ਚ ਫੇਲ੍ਹ, ਪ੍ਰਬੰਧਕ ਸਮੇਤ 3 ਨੂੰ ਜੇਲ੍ਹ