ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੇ ਖੱਬੇ ਹੱਥ ਸਵਾਤੀ ਮਾਲੀਵਾਲ (Swati Maliwal) ਨੇ ਸੱਜੇ ਹੱਥ ਬਿਭਵ ਕੁਮਾਰ ਖਿਲਾਫ ਖੁੱਲ ਕੇ ਮੋਰਚਾ ਖੋਲ ਦਿੱਤਾ ਹੈ। ਮੁੱਖ ਮੰਤਰੀ ਦੇ ਘਰ ਆਪਣੇ ਨਾਲ ਬਿਭਵ ਕੁਮਾਰ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਕੁੱਟਮਾਰ ਦੇ ਖਿਲਾਫ ਸਵਾਤੀ ਨੇ ਤੀਜੇ ਦਿਨ ਆਪਣੇ ਬਿਆਨ ਦਿੱਲੀ ਪੁਲਿਸ (Delhi Police) ਨੂੰ ਦਰਜ ਕਰਵਾਏ ਹਨ, ਜਿਸ ਤੋਂ ਬਾਅਦ ਹੁਣ ਬਿਭਵ ਕੁਮਾਰ ਖਿਲਾਫ FIR ਦਰਜ ਹੋ ਸਕਦੀ ਹੈ। ਇਸ ਦਾ ਸਾਫ-ਸਾਫ ਮਤਲਬ ਹੈ ਕਿ ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਖਿਲਾਫ ਬਗਾਵਤ ਦਾ ਐਲਾਨ ਕਰ ਦਿੱਤਾ ਹੈ। ਸਵਾਤੀ ਦੇ ਇਸ ਬਦਲੇ ਰੂਪ ਪਿੱਛੇ ਵੱਡੀ ਸਿਆਸੀ ਕਹਾਣੀ ਹੈ। ਉਸ ਬਾਰੇ ਵੀ ਤੁਹਾਨੂੰ ਅੱਗੇ ਦੱਸਾਂਗੇ।
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਐਡੀਸ਼ਨਲ ਸੀਪੀ ਅਤੇ ਐਡੀਸ਼ਨ ਡੀਸੀ ਨਾਰਥ ਸਵਾਤੀ ਦੇ ਘਰ ਪਹੁੰਚ ਅਤੇ 4 ਘੰਟੇ ਤੱਕ ਉਨ੍ਹਾਂ ਦਾ ਬਿਆਨ ਦਰਜ ਕੀਤਾ। ਉਧਰ ਕੌਮੀ ਮਹਿਲਾ ਕਮਿਸ਼ਨ ਨੇ ਬਿਭਵ ਕੁਮਾਰ ਨੂੰ ਨੋਟਿਸ ਭੇਜ ਕੇ ਸ਼ੁੱਕਰਵਾਰ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਉਧਰ ਕੇਜਰੀਵਾਲ ਨੇ ਇਸ ਮੁੱਦੇ ‘ਤੇ ਚੁੱਪੀ ਧਾਰ ਲਈ ਹੈ। ਲਖਨਊ ਵਿੱਚ ਅਖਿਲੇਸ਼ ਯਾਦਵ ਦੇ ਨਾਲ ਸਾਂਝੀ ਪੀਸੀ ਦੌਰਾਨ ਜਦੋਂ ਕੇਜਰੀਵਾਲ ਕੋਲੋ ਸਵਾਤੀ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਾਇਕ ਯੂਪੀ ਦੇ ਪ੍ਰਭਾਰੀ ਸੰਜੇ ਸਿੰਘ ਵੱਲ ਕਰ ਦਿੱਤਾ।
ਸੰਜੇ ਸਿੰਘ ਪਹਿਲਾਂ ਹੀ ਸਵਾਤੀ ਦੇ ਨਾਲ ਬਿਭਵ ਕੁਮਾਰ ਵੱਲੋਂ ਕੀਤੀ ਗਈ ਬਦਸਲੂਕੀ ਦੀ ਤਸਦੀਕ ਕਰ ਚੁੱਕੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਕੇਜਰੀਵਾਲ ਐਕਸ਼ਨ ਲੈਣਗੇ। ਖਾਸ ਗੱਲ ਇਹ ਹੈ ਕਿ ਕੇਜਰੀਵਾਲ ਦੀ ਲਖਨਊ ਫੇਰੀ ਦੌਰਾਨ ਵੀ ਬਿਭਵ ਕੁਮਾਰ ਉਨ੍ਹਾਂ ਦੇ ਨਾਲ ਸਨ। ਬਿਭਵ ਕੇਜਰੀਵਾਲ ਦੇ ਪੀਏ ਸਨ ਅਤੇ ਪਰ ਆਪ ਸੁਪਰੀਮੋ ਦੇ ਜੇਲ੍ਹ ਜਾਣ ਤੋਂ ਬਾਅਦ ਐਲਜੀ ਵਿਨੇ ਕੁਮਾਰ ਨੇ ਨਿਯੁਕਤੀ ਵਿੱਚ ਬੇਨਿਯਮਾਂ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਬਰਖਾਸਤ ਕਰ ਦਿੱਤਾ ਸੀ। ਬਿਭਵ ਨੂੰ ਕੇਜਰੀਵਾਲ ਦਾ ਮੈਨ ਫਰਾਈਡੇ (KEJRIWAL’s MAN FRIDAY) ਨਾਲ ਜਾਣਿਆ ਜਾਂਦਾ ਹੈ, ਇਸ ਦਾ ਮਤਲਬ ਹੈ ਸਭ ਤੋਂ ਭਰੋਸੇ ਮੰਦ ਸ਼ਖਸ। ਬਿਭਵ ਕੁਮਾਰ ਕੇਜਰੀਵਾਲ ਦੀ ਅਪਾਇੰਟਮੈਂਟ ਤੋਂ ਲੈਕੇ ਦਵਾਈ ਅਤੇ ਖਾਣ-ਪੀਣ ਦਾ ਖਿਆਲ ਰੱਖ ਦਾ ਹੈ।
ਇਹ ਹੈ ਸਵਾਤੀ ਦੀ ਬਗਾਵਤ ਦੀ ਵਜ੍ਹਾ
ਦਰਅਸਲ ਖਬਰਾਂ ਆ ਰਹੀਆਂ ਹਨ ਕਿ ਕੇਜਰੀਵਾਲ ਨੇ ਆਪਣੇ ਭਰੋਸੇਮੰਦ ਲੋਕਾਂ ਦੇ ਜ਼ਰੀਏ ਸਵਾਤੀ ਮਾਲੀਵਾਲ ਨੂੰ ਰਾਜਸਭਾ ਸੀਟ ਤੋਂ ਅਸਤੀਫਾ ਦੇਣ ਲਈ ਕਿਹਾ ਸੀ। ਕੇਜਰੀਵਾਲ ਸਵਾਤੀ ਦੀ ਥਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਭਿਸ਼ੇਕ ਮੰਨੂ ਸਿੰਘਵੀ ਨੂੰ ਰਾਜ ਸਭਾ ਭੇਜਣਾ ਚਾਹੁੰਦੇ ਸਨ। ਸਿੰਘਵੀ ਕੇਜਰੀਵਾਲ ਅਤੇ ਪਾਰਟੀ ਦੇ ਆਗੂਆਂ ਦਾ ਕੇਸ ਲੜ ਰਹੇ ਸਨ। ਸਵਾਤੀ ਇਸ ਤੋਂ ਨਰਾਜ਼ ਸੀ, ਜਿਵੇਂ ਹੀ ਉਹ ਕੇਜਰੀਵਾਲ ਦੇ ਘਰ ਪਹੁੰਚੀ ਤਾਂ ਉਨ੍ਹਾਂ ਦੇ ਪੀਏ ਬਿਭਵ ਕੁਮਾਰ ਨੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਦੇ ਲਈ ਕਿਹਾ ਜਦੋਂ 15 ਮਿੰਟ ਤੱਕ ਕੇਜਰੀਵਾਲ ਨਹੀਂ ਮਿਲਣ ਦੇ ਲਈ ਪਹੁੰਚੇ ਤਾਂ ਉਨ੍ਹਾਂ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤਾ ਕੇਜਰੀਵਾਲ ਦੇ ਸਹਿਯੋਗੀ ਬਿਭਵ ਨੇ ਉਨ੍ਹਾਂ ਨੂੰ ਰੋਕ ਦਿੱਤਾ, ਜਿਸ ਤੋਂ ਨਰਾਜ਼ ਹੋ ਕੇ ਉਹ ਗੁੱਸੇ ਵਿੱਚ ਪੁਲਿਸ ਸਟੇਸ਼ਨ ਚੱਲੀ ਗਈ। ਦਰਅਸਲ ਸਵਾਤੀ ਤੋਂ ਪਾਰਟੀ ਕਾਫੀ ਨਰਾਜ਼ ਸੀ, ਜਦੋਂ ਤੋਂ ਕੇਜਰੀਵਾਲ ਜੇਲ੍ਹ ਵਿੱਚ ਗਏ ਉਨ੍ਹਾਂ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਜਦਕਿ ਉਹ ਕੇਜਰੀਵਾਲ ਦੇ NGO ਦੇ ਸਮੇਂ ਤੋਂ ਉਨ੍ਹਾਂ ਨਾਲ ਜੁੜੀ ਸੀ ਅਤੇ ਜਿਸ ਪੀਏ ਬਿਭਵ ਕੁਮਾਰ ਨੇ ਉਨ੍ਹਾਂ ਨੂੰ ਰੋਕਿਆ ਸੀ ਉਸ ਦੀ ਕਿਸੇ ਸਮੇਂ ਉਹ ਬੌਸ ਹੁੰਦੀ ਸੀ ।
ਇਹ ਵੀ ਪੜ੍ਹੋ – ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਗਿਰੋਹ ਦੇ ਦੋ ਮੈਂਬਰ ਕੀਤਾ ਗ੍ਰਿਫਤਾਰ