Lok Sabha Election 2024 Punjab

‘ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਅਖੀਰਲੇ ਦਿਨਾਂ ‘ਚ ਮੇਰੇ ਨਾਲ ਸੀ’! ‘ਹੁਣ ਤੁਸੀਂ ਪਲਟੀ ਮਾਰ ਲਈ’!

ਬਿਉਰੋ ਰਿਪੋਰਟ – ਸੰਗਰੂਰ ਸੀਟ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਸਖਤ ਨਰਾਜ਼ ਹੋ ਗਏ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਨਾ ਲੈਂਦੀਆਂ ਕਿਹਾ ਕਿ ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਆਪਣੇ ਅਖੀਰਲੇ ਦਿਨਾਂ ਵਿਚ ਮੇਰੇ ਨਾਲ ਸੀ ਅਤੇ ਤੁਸੀਂ ਕਾਂਗਰਸ ਦੇ ਹੱਕ ਵਿਚ ਰੈਲੀਆਂ ਕਰ ਰਹੇ ਹੋ। ਮੈਨੂੰ ਬਹੁਤ ਸਦਮਾ ਲੱਗਿਆ ਹੈ, ਜਿਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਨੂੰ ਢਾਇਆ ਤੁਸੀਂ ਉਸ ਦੀ ਮਦਦ ਕਰ ਰਹੇ ਹੋ। ਤੁਸੀਂ ਪਿਛਲੀ ਚੋਣ ਦੌਰਾਨ ਕਿਹਾ ਸੀ ਕਿ ਜੇਕਰ ਮੈਂ ਪੁੱਤਰ ਦਾ ਗੀਤ ਪਹਿਲਾ ਰਿਲੀਜ਼ ਕਰ ਦਿੰਦਾ ਤਾਂ ਤੁਸੀਂ 2 ਲੱਖ ਵੋਟਾਂ ਨਾਲ ਜਿੱਤਣਾ ਸੀ। ਪਰ ਹੁਣ ਤਸੀਂ ਪਲਟੀ ਮਾਰ ਲਈ ਹੈ, ਜਿਸ ਕਾਂਗਰਸ ਨੇ ਤੁਹਾਡੇ ਪੁੱਤਰ ਦਾ ਮੁੱਦਾ ਨਹੀਂ ਚੁੱਕਿਆ ਤੁਸੀਂ ਉਸ ਨੂੰ ਹੀ ਹਮਾਇਤ ਦੇ ਰਹੇ ਹੋ।

ਸੰਗਰੂਰ ਵਿੱਚ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਮੇਰਾ ਪਰਿਵਾਰ ਲੰਮੇ ਸਮੇਂ ਤੋਂ ਕਾਂਗਰਸ ਵਿੱਚ ਹੈ। ਉਨ੍ਹਾਂ ਦੇ ਪੁੱਤਰ ਨੇ ਕਾਂਗਰਸ ਤੋਂ ਚੋਣ ਲੜੀ ਸੀ। ਬਲਕੌਰ ਸਿੰਘ ਨੇ ਕਿਹਾ ਮੈਂ ਕਾਂਗਰਸ ਦੇ ਉਨ੍ਹਾਂ ਉਮੀਦਵਾਰਾਂ ਦੇ ਲਈ ਪ੍ਰਚਾਰ ਕਰ ਰਿਹਾ ਹਾਂ ਜਿੰਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੇ ਪੁੱਤਰ ਨੂੰ ਇਨਸਾਫ ਦਿਵਾਉਣ ਦੀ ਅਵਾਜ਼ ਚੁੱਕਣਗੇ। ਇਸ ਤੋਂ ਪਹਿਲਾਂ ਬਲਕੌਰ ਸਿੰਘ ਲੁਧਿਆਣਾ ਵਿੱਚ ਰਾਜਾ ਵੜਿੰਗ ਅਤੇ ਬਠਿੰਡਾ ਵਿੱਚ ਜੀਤ ਮਹਿੰਦਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਸਨ।

ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤਰ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰੀ ਹੈ। ਉਸ ਦੀ ਸੁਰੱਖਿਆ ਲੀਕ ਕਰਨ ਦੇ ਕਾਰਨ ਪੁੱਤਰ ਦਾ ਕਤਲ ਹੋਇਆ। ਪਰ ਸਰਕਾਰ ਹੁਣ ਤੱਕ ਕੁਝ ਨਹੀਂ ਬੋਲ ਰਹੀ ਹੈ, ਪਿਤਾ ਨੇ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਅਪੀਲ ਕੀਤੀ ਕਿ ਉਹ ਸੁਖਪਾਲ ਸਿੰਘ ਖਹਿਰਾ ਨੂੰ ਜਿਤਾਉਣ। ਖਹਿਰਾ ਨੇ ਬਲਕੌਰ ਸਿੰਘ ਦਾ ਚੋਣਾਂ ਵਿੱਚ ਸਾਥ ਦੇਣ ‘ਤੇ ਧੰਨਵਾਦ ਕੀਤਾ ਅਤੇ ਨਾਲ ਹੀ ਮੂਸੇਵਾਲਾ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਵਾਟਰ ਸੈੱਸ ਵਸੂਲਣ ਦਾ ਨੋਟਿਫਿਕੇਸ਼ਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ – ਕੋਵੀਸ਼ੀਲਡ ਦੇ ਬਾਅਦ ਕੋ-ਵੈਕਸੀਨ ਦੇ ਸਾਇਡ ਅਫੈਕ ਦਾ ਦਾਅਵਾ! ਸਾਹ ਲੈਣ ਤੋਂ ਇਲਾਵਾ 2 ਹੋਰ ਖ਼ਤਰੇ! PM ਮੋਦੀ ਨੇ ਵੀ ਲਾਈ ਸੀ ਇਹ ਵੈਕਸੀਨ