International

ਇਹ ਕੰਮ ਕਰਦੇ ਹੀ 21 ਸਾਲ ਦੀ ਕੁੜੀ ਦੇ ਮੂੰਹ ਨੂੰ ਲੱਗ ਗਿਆ ਲਾਕ! ਖੁੱਲੇ ਮੂੰਹ ਨੂੰ ਬੰਦ ਕਰਨ ਲਈ ਡਾਕਟਰਾਂ ਦੇ ਪਸੀਨੇ ਛੁੱਟੇ !

ਰੋਜ਼ਾਨਾ ਦੀ ਆਮ ਜ਼ਿੰਦਗੀ ਵਿੱਚ ਕਈ ਹਾਦਸੇ ਹੁੰਦੇ ਹਨ ਪਰ ਕਈ ਹਾਦਸੇ ਬਹੁਤ ਹੀ ਹੈਰਾਨ ਕਰਨ ਵਾਲੇ ਹੁੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਹਮਣੇ ਆਇਆ ਹੈ ਕਿ 21 ਸਾਲਾ ਲੜਕੀ ਦਾ ਉਬਾਸੀ ਲੈਣ ਤੋਂ ਬਾਅਦ ਮੂੰਹ ਬੰਦ ਨਹੀਂ ਹੋਇਆ। ਇਸ ਘਟਨਾ ਤੋਂ ਬਾਅਦ 21 ਸਾਲਾ ਜੇਨਾ ਸਿਨਾਟਰਾ ਨੇ ਹਸਪਤਾਲ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਡਾਕਟਰਾਂ ਨੂੰ ਦਿੱਤੀ। ਜੇਨਾ ਸਿਨਾਟਰਾ ਨੂੰ ਜਦੋਂ ਇਹ ਦਰਦਨਾਕ ਘਟਨਾ ਦਾ ਅਨੁਭਵ ਹੋਇਆ ਤਾਂ ਉਸ ਨੇ ਤੁਰੰਤ ਇਸ ਨੂੰ ਆਪਣੇ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਿਆ। ਜਿਸ ਤੋਂ ਬਾਅਦ ਉਸ ਨੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤੀ।

ਜੇਨਾ ਸਿਨਾਟਰਾ ਦੇ ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਜਬਾੜੇ ਨੂੰ ਠੀਕ ਕੀਤਾ। ਡਾਕਟਰਾਂ ਨੇ ਕਿਹਾ ਕਿ ਜਬਾੜੇ ਨੂੰ ਆਰਾਮ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਠੀਕ ਹੋ ਜਾਵੇਗਾ। ਮਿਸ਼ੀਗਨ ਦੇ ਇੱਕ ਪਲਾਸਟਿਕ ਸਰਜਨ ਡਾਕਟਰ ਐਂਥਨੀ ਯੂਨ ਇਸ ਨੂੰ ਲੈ ਕੇ ਇੱਕ ਵੀਡੀਓ ਜਾਰੀ ਕਰ ਕਿਹਾ ਕਿ ਜੇਨਾ ਦੇ ਜਬਾੜੇ ਵਿੱਚ ਓਪਨ ਲੌਕ ਸਥਿਤੀ ਪੈਦਾ ਹੋਈ ਹੈ। ਜਿਸ ਕਾਰਨ ਲੜਕੀ ਦਾ ਮੂੰਹ ਬੰਦ ਨਹੀਂ ਹੋ ਰਿਹਾ।

ਜੇਨਾ ਸਿਨਾਟਰਾ ਵੱਲੋਂ ਇਕ ਹੋਰ ਵੀਡੀਓ ਜਾਰੀ ਕਿਹਾ ਕਿ ਉਹ ਹੁਣ ਠੀਕ ਹੈ ਅਤੇ ਬਹੁਤ ਸਾਰਿਆਂ ਦਵਾਈਆਂ ਖਾਣ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਜਬਾੜੇ ਨੂੰ ਠੀਕ ਕਰ ਦਿੱਤਾ ਹੈ। ਉਸ ਨੂੰ ਹੁਣ ਆਰਾਮ ਹੈ।

ਇਹ ਵੀ ਪੜ੍ਹੋ – ਪਹਿਲੀ ਵਾਰ CAA ਕਾਨੂੰਨ ਤਹਿਤ 14 ਸ਼ਰਨਾਰਥੀਆਂ ਨੂੰ ਨਾਗਰਿਕਤਾ ਵੰਡੀ ਗਈ! 70 ਸਾਲ ਪੁਰਾਣੇ ਕਾਨੂੰਨ ਨੂੰ ਬਦਲਿਆ ਗਿਆ