ਇਜ਼ਰਾਈਲ-ਹਮਾਸ (Israel-Hamaas) ਵਿੱਚ ਜੰਗ ਅਜੇ ਵੀ ਜਾਰੀ ਹੈ ਅਤੇ ਇਸ ਜੰਗ ਨੇ ਇਕ ਸਾਬਕਾ ਭਾਰਤੀ ਫੌਜੀ ਦੀ ਜਾਨ ਲੈ ਲਈ ਹੈ। ਸਾਬਕਾ ਫੌਜੀ ਕਰਨਲ ਵੈਭਵ ਅਨਿਲ ਕਾਲੇ ਸੰਯੁਕਤ ਰਾਸ਼ਟਰ ਲਈ ਕੰਮ ਕਰ ਰਹੇ ਸਨ। ਜਿਨ੍ਹਾਂ ਦੀ ਗਾਜ਼ਾ ਦੇ ਰਫਾਹ ਸ਼ਹਿਰ ‘ਚ ਹਮਲੇ ਦੌਰਾਨ ਮੌਤ ਹੋ ਗਈ।
ਦੱਸ ਦੇਈਏ ਕਿ ਕਰਨਲ ਵੈਭਵ ਅਨਿਲ ਕਾਲੇ ਨੇ ਸਮੇਂ ਤੋਂ ਪਹਿਲਾਂ ਹੀ ਭਾਰਤੀ ਫੌਜ ਵਿੱਚੋਂ ਸੇਵਾਮੁਕਤੀ ਲੈ ਲਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਅਤੇ ਸੁਰੱਖਿਆ ਵਿਭਾਗ (ਡੀ.ਐੱਸ.ਐੱਸ.) ’ਚ ਸੁਰੱਖਿਆ ਤਾਲਮੇਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਡੀ.ਐੱਸ.ਐੱਸ ਦਾ ਇਕ ਹੋਰ ਮੁਲਾਜ਼ਮ ਇਸ ਹਮਲੇ ਦੌਰਾਨ ਜ਼ਖ਼ਮੀ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਇਸ ਉੱਤੇ ਦੁੱਖ ਜਤਾਇਆ ਹੈ। ਗੁਤਾਰੇਸ ਨੇ ਕਰਨਲ ਵੈਭਵ ਅਨਿਲ ਕਾਲੇ ਦੀ ਮੌਤ ਉੱਪਰ ਦੁੱਖ ਜਤਾਉਂਦਿਆਂ ਹੋਇਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।
ਐਂਟੋਨੀਓ ਗੁਤਾਰੇਸ ਦੇ ਜਾਰੀ ਇਸ ਬਿਆਨ ਵਿੱਚ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਜਾਂਚ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਗਾਜਾ ਵਿੱਚ ਸਾਡੇ 190 ਤੋਂ ਵੱਧ ਮੁਲਾਜ਼ਮ ਜਾਨ ਗਵਾ ਚੁੱਕੇ ਹਨ।
ਇਹ ਵੀ ਪੜ੍ਹੋ – ਮੁਕੇਰੀਆਂ ‘ਚ ਨੌਜਵਾਨ ਦੀ ਕਰੰਟ ਲੱਗਣ ਕਾਰਨ ਹੋਈ ਮੌਤ