ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਸਨਸਨੀਖੇਜ਼ ਦੋਸ਼ ਲਗਾਉਂਦਿਆ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਟਾਫ ਦੇ ਮੈਂਬਰ ਨੇ ਉਸ ਨਾਲ ਬਦਸਲੂਕੀ ਕੀਤੀ ਹੈ। ਸਵਾਤੀ ਮਾਲੀਵਾਲ ਨੇ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ‘ਤੇ ਉਨ੍ਹਾਂ ਨਾਲ ਕੁੱਟਮਾਰ ਦੇ ਦੋਸ਼ ਲਗਾਏ ਹਨ।
ਦਿੱਲੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 9 ਵਜੇ ਦਿੱਲੀ ਦੇ ਮੁੱਖ ਮੰਤਰੀ ਨਿਵਾਸ ਦੇ ਅੰਦਰੋਂ ਦੋ ਪੀਸੀਆਰ ਕਾਲਾਂ ਆਇਆਂ। ਜਿਸ ਵਿੱਚ ਇੱਕ ਔਰਤ ਬੋਲ ਰਹੀ ਸੀ। ਉਹ ਆਪਣੇ ਆਪ ਨੂੰ ਸਵਾਤੀ ਮਾਲੀਵਾਲ ਦੱਸ ਰਹੀ ਸੀ। ਉਸ ਨੇ ਕਿਹਾ ਕਿ ਉਸ ਨਾਲ ਮੁੱਖ ਮੰਤਰੀ ਹਾਊਸ ਦੇ ਅੰਦਰ ਬਦਸਲੂਕੀ ਕੀਤੀ ਗਈ ਅਤੇ ਹਮਲਾ ਹੋਣ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਫੋਨ ਉੱਤੇ ਉਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣਾ ਚਾਹੁੰਦੀ ਸੀ। ਪਰ ਉਸ ਦੇ ਨਿੱਜੀ ਸਟਾਫ ਨੇ ਉਸ ਦੀ ਕੇਜਰੀਵਾਲ ਨਾਲ ਮੁਲਾਕਾਤ ਨਹੀਂ ਹੋਣ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਸਵੇਰੇ 9.31 ਵਜੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ। ਇਹ ਕਾਲ ਸਵੇਰੇ 9.34 ਵਜੇ ਉੱਤਰੀ ਕੰਟਰੋਲ ਰੂਮ ਨੂੰ ਟਰਾਂਸਫਰ ਕੀਤੀ ਗਈ।
ਇਸ ਦੀ ਜਾਣਕਾਰੀ ਮਿਲਣ ਤੇ ਦਿੱਲੀ ਪੁਲਿਸ ਸੀਐਮ ਹਾਊਸ ਪਹੁੰਚੀ ਤਾਂ ਸਵਾਤੀ ਉੱਥੇ ਮੌਜੂਦ ਨਹੀਂ ਸੀ ।
ਪ੍ਰੋਟੋਕੋਲ ਮੁਤਾਬਕ ਦਿੱਲੀ ਪੁਲਿਸ ਮੁੱਖ ਮੰਤਰੀ ਹਾਊਸ ਦੇ ਅੰਦਰ ਨਹੀਂ ਜਾ ਸਕਦੀ। ਕੀ ਹੈ PCR ਕਾਲ ਦਾ ਸੱਚ? ਪੁਲਿਸ ਇਸ ਦਾ ਪਤਾ ਲਗਾਉਣ ‘ਚ ਲੱਗੀ ਹੋਈ ਹੈ।
ਇਹ ਵੀ ਪੜ੍ਹੋ – ਗੁਰਦਾਸਪੁਰ ’ਚ ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਜਲਦ ਆਮ ਆਦਮੀ ਪਾਰਟੀ ਵਿੱਚ ਹੋਵੇਗਾ ਸ਼ਾਮਲ