ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਨਾਮਜ਼ਦਗੀਆਂ ਭਰਨ ਦੀ ਸ਼ੁਰੂਆਤ 7 ਮਈ ਤੋਂ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ ਅੱਜ ਤੀਜੇ ਦਿਨ 31 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ। ਸਿਬਿਨ ਸੀ ਨੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ 28 ਉਮੀਦਵਾਰਾਂ ਵੱਲੋਂ 31 ਨਾਮਜ਼ਦਗੀ ਭਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੰਗਰੂਰ, ਅੰਮ੍ਰਿਤਸਰ, ਬਠਿੰਡਾ ਅਤੇ ਫਿਰੋਜ਼ਪੁਰ ਤੋਂ ਦੋ-ਦੋ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਵੱਲੋਂ ਆਪਣੇ ਕਾਗ਼ਜ਼ ਦਾਖ਼ਲ ਕੀਤੇ ਗਏ ਹਨ।
ਜਦਕਿ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਤੋਂ ਇਕ-ਇਕ ਉਮੀਦਵਾਰ ਅਤੇ ਫਰੀਦਕੋਟ ਤੋਂ 3 ਉਮੀਦਵਾਰਾਂ ਨੇ 6 ਨਾਮਜ਼ਦਗੀਆਂ ਭਰੀਆਂ ਹਨ। ਇਸ ਦੇ ਨਾਲ ਹੀ ਪਟਿਆਲਾ ਤੋਂ ਤਿੰਨ, ਆਨੰਦਪੁਰ ਸਾਹਿਬ ਤੋਂ ਤਿੰਨ, ਖਡੂਰ ਸਾਹਿਬ ਤੋਂ ਚਾਰ ਅਤੇ ਲੁਧਿਆਣਾ ਤੋਂ ਪੰਜ ਉਮੀਦਵਾਰਾਂ ਨੇ ਨਾਮਜਦਗੀ ਕਾਗ਼ਜ਼ ਭਰੇ ਗਏ ਹਨ।
9 ਮਈ ਨੂੰ ਤੀਜੇ ਦਿਨ ਗੁਰਦਾਸਪੁਰ ਅਤੇ ਜਲੰਧਰ ਲੋਕ ਸਭਾ ਸੀਟ ਲਈ ਕਿਸੇ ਵੀ ਉਮੀਦਵਾਰ ਨੇ ਕਾਗ਼ਜ਼ ਦਾਖਲ ਨਹੀਂ ਕਰਵਾਏ ਗਏ ਹਨ। ਪੰਜਾਬ ਵਿੱਚ ਹੁਣ ਤੱਕ ਕੁੱਲ 68 ਨਾਮਜ਼ਦਗੀ ਪੱਤਰ ਭਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ – ‘ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਨਹੀਂ ਮਿਲੇਗੀ MSP’! ਸੂਤਰਾਂ ਦੇ ਹਵਾਲੇ ਨਾਲ ਵੱਡੀ ਖ਼ਬਰ !