Punjab

ਕੋਰੋਨਾਵਾਇਰਸ ਕਾਰਨ ਬਾਬਾ ਫ਼ਰੀਦ ਜੀ ਦਾ ਮੇਲਾ ਸਾਦੇ ਢੰਗ ਨਾਲ ਮਨਾਇਆ, ਸੁਖਬੀਰ ਬਾਦਲ ਨੇ ਸੰਗਤਾਂ ਨੂੰ ਦਿੱਤੀ ਵਧਾਈ

‘ਦ ਖ਼ਾਲਸ ਬਿਊਰੋ ( ਫਰੀਦਕੋਟ ) :- ਫਰੀਦਕੋਟ ‘ਚ ਹਰ ਸਾਲ ਮਨਾਇਆ ਜਾਣ ਵਾਲਾ ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ ਦਾ ਆਗਮਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਪਰ ਕੋਰੋਨਾਵਾਇਰਸ ਦੇ ਚਲਦਿਆਂ ਇਸ ਵਾਰ ਬਾਬਾ ਫ਼ਰੀਦ ਜੀ ਦੀ ਯਾਦ ‘ਚ ਲੱਗਣ ਵਾਲਾ 5 ਦਿਨਾਂ ਮੇਲਾ ਇਸ ਸਾਦੇ ਢੰਗ ਨਾਲ ਮਨਾਇਆ ਗਿਆ।

ਜਿਸਦੇ ਆਖਰੀ ਦਿਨ ਟਿੱਲਾ ਬਾਬਾ ਫਰੀਦ ਜੀ ਦੇ ਅਸਥਾਨ ‘ਤੇ ਧਾਰਮਿਕ ਸਮਾਗਮ ਕਰਵਾਏ ਗਏ ਅਤੇ ਸ੍ਰੀ ਅਖੰਡ ਸਾਹਿਬ ਦੇ ਭੋਗ ਪੈਣ ਤੋਂ ਬਾਅਦ ਕੀਰਤਨ ਦਰਬਾਰ ਵੀ ਸਜਾਇਆ ਗਿਆ। ਇਸ ਮੌਕੇ ‘ਫਖਰੇ ਫਰੀਦ’ ਅਵਾਰਡ ਦੀ ਵੀ ਸ਼ੁਰੁਆਤ ਕੀਤੀ ਗਈ, ਜੋ ਸਿਰਫ ਫਰੀਦਕੋਟ ਨਾਲ ਸੰਬੰਧਤ ਸ਼ਖਸੀਅਤਾਂ ਨੂੰ ਹਰ ਸਾਲ ਉਨ੍ਹਾਂ ਦੀ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਇਆ ਕਰੇਗਾ। ਟਿੱਲਾ ਬਾਬਾ ਫਰੀਦ ਦੇ ਬਾਅਦ ਬਾਕੀ ਦਾ ਤੈਅ ਪ੍ਰੋਗਰਾਮ ਮੁਤਾਬਿਕ ਮਾਈ ਗੋਦੜੀ ਸਾਹਿਬ ਵਿੱਚ ਸਮਾਗਮ ਕਰ ਸਮਾਪਤੀ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪੰਜ ਦਿਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਲੱਗਣ ਵਾਲੇ ਮੇਲੇ ‘ਚ ਕਈ ਤਰ੍ਹਾਂ ਦੇ ਖੇਡ ਮੁਕਾਬਲੇ,ਧਰਮਿਕ ਸਮਾਗਮ, ਪ੍ਰਦਰਸ਼ਨੀਆਂ, ਨਾਟਕ ਮੰਚਨ ਆਦਿ ਕਰਵਾਏ ਜਾਂਦੇ ਸਨ, ਪਰ ਇਸ ਵਾਰ ਕੋਰੋਨਾ ਕਾਲ ਦੇ ਚਲਦਿਆਂ ਇਹ ਪੁਰਬ ਬੋਹੱਦ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਸੁਖਬੀਰ-ਹਰਸਿਮਰਤ ਵੱਲੋਂ ਸੰਗਤਾਂ ਨੂੰ ਵਧਾਈ

ਸੂਫੀ ਸੰਤ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਹਨ।