ਪੰਜਾਬ ਪੁਲਿਸ ਨੇ ਪਿੰਡ ਮੇਵਾ ਮਿਆਣੀ ਵਿੱਚ ਕਿਸਾਨ ਜੋਧਾ ਸਿੰਘ ਦਾ ਕਤਲ ਕੇਸ ਵਿੱਚ ਕਾਰਵਾਈ ਕਰਦਿਆਂ 24 ਘੰਟਿਆਂ ਅੰਦਰ ਹੀ 2 ਵਿਅਕਤੀ ਗ੍ਰਿਫ਼ਤਾਰ ਕਰ ਲਏ ਹਨ। ਇਨ੍ਹਾਂ ਵਿੱਚ ਇੱਕ ਗ੍ਰੰਥੀ ਸਿੰਘ ਵਾ ਸ਼ਾਮਲ ਹੈ।
SP ਸਰਬਜੀਤ ਸਿੰਘ ਬਾਹੀਆ ਤੇ DSP ਦਸੂਹਾ ਦੀ ਅਗਵਾਈ ਹੇਠ SSP ਹੁਸ਼ਿਆਰਪੁਰ ਸੁਰਿੰਦਰ ਲਾਂਬਾ ਤੇ SHO ਦਸੂਹਾ ਹਰ ਪ੍ਰੇਮ ਸਿੰਘ ਵੱਲੋਂ ਗੁਰਪਾਲ ਸਿੰਘ ਵਾਸੀ ਖਜਾਲਾ ਥਾਣਾ ਘੁਮਾਣ ਤੇ ਹਿੰਮਤ ਸਿੰਘਵਾਸੀ ਸਮਰਾਏ ਥਾਣਾ ਸ੍ਰੀ ਹਰਗੋਬਿੰਦਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਹਨ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤਾ ਗ੍ਰੰਥੀ ਗੁਰਪਾਲ ਸਿੰਘ, ਕਿਸਾਨ ਆਗੂ ਜੋਧਾ ਸਿੰਘ ਦੇ ਕਤਲ ਹੋਣ ਤੋਂ ਬਾਅਦ ਪੁਲਿਸ ਪਾਰਟੀ ਦੇ ਨਾਲ ਹੀ ਘੁੰਮਦਾ ਰਿਹਾ। ਸ਼ੱਕ ਪੈਣ ’ਤੇ ਜਦੋਂ ਉਸ ਤੋਂ ਸਖ਼ਤਾਈ ਨਾਲ ਪੁੱਛਗਿਛ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਦਰਅਸਲ ਮ੍ਰਿਤਕ ਕਿਸਾਨ ਯੋਧਾ ਸਿੰਘ ਦੇ ਭਤੀਜੇ ਪਰਮਜੀਤ ਸਿੰਘ ਭੁੱਲਾ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਪੁਲਿਸ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਉਹ ਪੰਜਾਬ ਪੱਧਰ ‘ਤੇ ਰੋਸ ਧਰਨੇ ਦੇਣਗੇ ਤੇ ਰੋਸ ਪ੍ਰਦਰਸ਼ਨ ਕਰਨਗੇ, ਸੋ ਪੁਲਿਸ 24 ਘੰਟਿਆਂ ਅੰਦਰ ਹੀ ਕੇਸ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ।