ਪਟਿਆਲਾ ਵਿੱਚ ਬੀਜੇਪੀ ਦੀ ਉਮੀਦਵਾਰ ਪਰਨੀਤ ਕੌਰ ਖਿਲਾਫ ਪ੍ਰਦਰਸ਼ਨ ਕਰ ਰਹੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਬੀਜੇਪੀ ਉਮੀਦਵਾਰ ਪਿੰਡ ਸੇਹਰਾ ਚੋਣ ਪ੍ਰਚਾਰ ਦੇ ਲਈ ਪਹੁੰਚੀ ਸੀ, ਇਸ ਦੌਰਾਨ ਕਿਸਾਨਾਂ ਨੇ ਕਾਲਾ ਝੰਡਾ ਵਿਖਾ ਕੇ ਪਰਨੀਤ ਕੌਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਰੁਕੇ।
ਇਸੇ ਦੌਰਾਨ ਪੁਲਿਸ ਨੇ ਕਿਸਾਨਾਂ ਨੂੰ ਪਿੱਛੇ ਕਰਨ ਦੀ ਕੋਸ਼ਿਸ ਕੀਤੀ। ਇਸ ਦੌਰਾਨ ਧੱਕਾ-ਮੁੱਕੀ ਵਿੱਚ ਕਿਸਾਨ ਸੁਰਿੰਦਰਪਾਲ ਸਿੰਘ ਜ਼ਮੀਨ ‘ਤੇ ਡਿੱਗ ਗਿਆ ਉਸ ਦਾ ਸਿਰ ਜ਼ਮੀਨ ’ਤੇ ਜਾ ਵੱਡਾ। ਰਾਜਪੁਰਾ ਦੇ ਹਸਪਤਾਲ ਲਿਜਾਉਣ ਵੇਲੇ ਸੁਰਿੰਦਰ ਪਾਲ ਸਿੰਘ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।
ਕਿਸਾਨਾਂ ਦਾ ਇਲਜ਼ਾਮ ਹੈ ਕਿ ਪਰਨੀਤ ਕੌਰ ਦੇ ਹਮਾਇਤਿਆਂ ਵੱਲੋਂ ਧੱਕਾ-ਮੁੱਕੀ ਕੀਤੀ ਗਈ ਜਿਸ ਦੀ ਵਜ੍ਹਾ ਕਰਕੇ ਸੁਰਿੰਦਰਪਾਲ ਸਿੰਘ ਹੇਠਾਂ ਡਿੱਗਿਆ। ਇਸ ਘਟਨਾ ਤੋਂ ਬਾਅਦ ਕਿਸਾਨ ਪਿੰਡ ਸੇਹਰਾ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।