International

ਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਕੀਤਾ ਹਮਲਾ, ਇਜ਼ਰਾਈਲ ਨੇ ਕੀਤੀ ਜਵਾਬੀ ਕਾਰਵਾਈ

ਈਰਾਨ (Iran) ਅਤੇ ਇਜ਼ਰਾਈਲ (Israel) ਵਿੱਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵਾਂ ਵੱਲੋਂ ਇੱਕ ਦੂਜੇ ‘ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਈਰਾਨ ਦੇ ਸਮਰਥਨ ਪ੍ਰਾਪਤ ਹਿਜ਼ਬੁੱਲਾ ਨੇ ਸੋਮਵਾਰ ਰਾਤ ਨੂੰ ਇਜ਼ਰਾਈਲ ‘ਤੇ 35 ਰਾਕੇਟ ਨਾਲ ਹਮਲਾ ਕੀਤਾ। ਹਿਜ਼ਬੁੱਲਾ ਮੁਤਾਬਕ ਉਨ੍ਹਾਂ ਨੇ ਇਜ਼ਰਾਈਲ ਦੇ ਆਰਮੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲ ਨੇ ਵੀ ਇਨ੍ਹਾਂ ਹਮਲਿਆਂ ਦੀ ਪੁਸ਼ਟੀ ਕੀਤੀ ਹੈ।

ਇਜ਼ਰਾਇਲੀ ਡਿਫੈਂਸ ਫੋਰਸ (IDF) ਨੇ ਕਿਹਾ ਕਿ ਇਹ ਰਾਕੇਟ ਇਜ਼ਰਾਇਲ ਦੇ ਸਾਫੇਦ ਸ਼ਹਿਰ ‘ਚ ਡਿੱਗੇ ਹਨ। ਹਮਲੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਇਸ ਤੋਂ ਬਾਅਦ ਇਜ਼ਰਾਈਲ ਨੇ ਵੀ ਜਵਾਬੀ ਹਮਲੇ ਕੀਤੇ ਹਨ। ਇਜ਼ਰਾਇਲੀ ਡਿਫੈਂਸ ਫੋਰਸ ਨੇ ਕਿਹਾ ਕਿ ਇਹ ਰਾਕੇਟ ਲੇਬਨਾਨ ਤੋਂ ਦਾਗੇ ਗਏ ਹਨ। ਲੇਬਨਾਨ ਦੀ ਸਟੇਟ ਨਿਊਜ਼ ਏਜੰਸੀ (NNA) ਨੇ ਰਿਪੋਰਟ ਮੁਤਾਬਕ ਇਹ ਹਮਲਾ ਲੇਬਨਾਨ ਦੇ ਪਿੰਡਾਂ ‘ਤੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਕੀਤਾ ਗਿਆ ਸੀ। ਦਰਅਸਲ, ਇਜ਼ਰਾਈਲ ਨੇ ਹਾਲ ਹੀ ਵਿੱਚ ਲੇਬਨਾਨ ਦੇ ਸ਼ਰੀਫਾ, ਓਦਾਸੇਹ ਤੇ ਰਾਬ ਲੈਟਿਨ ਪਿੰਡਾਂ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਹਿਜ਼ਬੁੱਲਾ ਸੰਗਠਨ ਕੀ ਹੈ?

ਹਿਜ਼ਬੁੱਲਾ ਸ਼ਬਦ ਦਾ ਅਰਥ ਹੈ ‘ਪਾਰਟੀ ਆਫ਼ ਗਾਡ’, ਯਾਨੀ ਪ੍ਰਮਾਤਮਾ ਦੀ ਪਾਰਟੀ। ਇਹ ਸੰਗਠਨ ਆਪਣੇ ਆਪ ਨੂੰ ਸ਼ੀਆ ਇਸਲਾਮੀ ਰਾਜਨੀਤਕ, ਫੌਜੀ ਤੇ ਸਮਾਜਿਕ ਸੰਗਠਨ ਦੱਸਦਾ ਹੈ। ਹਿਜ਼ਬੁੱਲਾ ਲੇਬਨਾਨ ਵਿੱਚ ਇੱਕ ਸ਼ਕਤੀਸ਼ਾਲੀ ਸਮੂਹ ਹੈ। ਅਮਰੀਕਾ ਅਤੇ ਕਈ ਦੇਸ਼ ਇਸ ਨੂੰ ਅੱਤਵਾਦੀ ਸੰਗਠਨ ਐਲਾਨ ਚੁੱਕੇ ਹਨ।

ਇਹ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਲੇਬਨਾਨ ਉੱਤੇ ਇਜ਼ਰਾਈਲ ਦੇ ਕਬਜ਼ੇ ਦੌਰਾਨ ਈਰਾਨ ਦੀ ਮਦਦ ਨਾਲ ਬਣਾਇਆ ਗਿਆ ਸੀ। 1960-70 ਦੇ ਦਹਾਕੇ ‘ਚ ਇਹ ਸੰਗਠਨ ਹੌਲੀ-ਹੌਲੀ ਮਜ਼ਬੂਤ ਹੋਣ ਲੱਗਾ।

ਇਸ ਤਰ੍ਹਾਂ, ਹਮਾਸ ਇੱਕ ਸੁੰਨੀ ਫਲਸਤੀਨੀ ਸੰਗਠਨ ਹੈ, ਜਦੋਂ ਕਿ ਹਿਜ਼ਬੁੱਲਾ ਇੱਕ ਸ਼ੀਆ ਲੇਬਨਾਨੀ ਪਾਰਟੀ ਹੈ। ਪਰ ਦੋਵੇਂ ਸੰਗਠਨ ਇਜ਼ਰਾਈਲ ਦੇ ਮੁੱਦੇ ‘ਤੇ ਇਕਜੁੱਟ ਹਨ। 2020 ਅਤੇ 2023 ਦੇ ਵਿਚਕਾਰ ਦੋਵਾਂ ਧੜਿਆਂ ਨੇ ਯੂਏਈ ਤੇ ਬਹਿਰੀਨ ਵਿਚਕਾਰ ਇਜ਼ਰਾਈਲ ਨਾਲ ਸਮਝੌਤੇ ਦਾ ਵਿਰੋਧ ਕੀਤਾ।

2006 ਵਿੱਚ ਇਜ਼ਰਾਈਲ ਨੇ ਸ਼ੁਰੂ ਕੀਤਾ ਸੀ ਹਿਜ਼ਬੁੱਲਾ ਨੂੰ ਖ਼ਤਮ ਕਰਨ ਦਾ ਆਪ੍ਰੇਸ਼ਨ

2006 ਵਿੱਚ ਹਿਜ਼ਬੁੱਲਾ ਸੰਗਠਨ ਨੇ ਇਜ਼ਰਾਈਲ ‘ਤੇ ਹਮਲਾ ਕੀਤਾ ਸੀ। ਇਸ ਦੇ ਜਵਾਬ ‘ਚ ਇਜ਼ਰਾਇਲੀ ਫੌਜ ਨੇ ਆਪ੍ਰੇਸ਼ਨ ਚਲਾਇਆ। ਇਜ਼ਰਾਈਲ ਨੇ ਲੇਬਨਾਨ ‘ਤੇ ਹਵਾਈ ਹਮਲੇ ਕੀਤੇ ਸਨ। ਇਜ਼ਰਾਇਲੀ ਫੌਜ ਨੇ ਜ਼ਮੀਨ ਤੋਂ ਹਮਲੇ ਵੀ ਕੀਤੇਹਿਜ਼ਬੁੱਲਾ ਨੇ ਇਜ਼ਰਾਈਲ ’ਤੇ ਕੀਤਾ ਹਮਲਾ, ਇਜ਼ਰਾਈਲ ਨੇ ਕੀਤੀ ਜਵਾਬੀ ਕਾਰਵਾਈ
ਸਨ। ਇਹ ਆਪ੍ਰੇਸ਼ਨ 34 ਦਿਨਾਂ ਤੱਕ ਚੱਲਿਆ ਸੀ।

ਇਹ ਵੀ ਪੜ੍ਹੋ – ਹਰਿਆਣਾ ਦੇ ਪੁਲਿਸ ਮੁਲਾਜ਼ਮ ਦਾ ਮੁਹਾਲੀ ਵਿੱਚ ਕਤਲ