Punjab

ਕਾਂਗਰਸ ਵੱਲੋਂ ਪੰਜਾਬ ਦੇ 2 ਹੋਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ! ਮੌਜੂਦਾ MP ਦੀ ਟਿਕਟ ਕੱਟੀ,24 ਘੰਟੇ ਅੰਦਰ ਗੇਮ ਬਦਲੀ !

ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਦੂਜੀ ਲਿਸਟ ਸਾਹਮਣੇ ਆਈ ਹੈ,ਲਿਸਟ ਵਿੱਚ ਹੈਰਾਨ ਕਰਨ ਵਾਲੇ ਨਾਂ ਹਨ । ਦੋਵੇ ਸੀਟਾਂ ‘ਤੇ ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਅਤੇ ਇਹ ਦੋਵੇ ਨਾਂ ਅੱਜ ਸਵੇਰ ਤੋਂ ਹੀ ਚਰਚਾ ਵੀ ਆਏ ਸਨ। ਪਹਿਲਾਂ ਨਾਂ ਹੈ ਫਰੀਦਕੋਟ ਤੋਂ ਅਮਰਜੀਤ ਕੌਰ ਸਹੋਕੇ ਦਾ, ਮੌਜੂਦਾ ਐੱਮਪੀ ਮੁਹੰਮਦ ਸਦੀਕ ਦਾ ਟਿਕਟ ਕੱਟ ਦਿੱਤਾ ਗਿਆ ਹੈ । ਸਦੀਕ ਟਿਕਟ ਦੇ ਲਈ ਦਿੱਲੀ ਹਾਈਕਮਾਨ ਨੂੰ ਵੀ ਮਿਲੇ ਸਨ । ਬੀਜੇਪੀ ਵੱਲੋਂ ਹੰਸਰਾਜ ਹੰਸ ਅਤੇ ਆਮ ਆਦਮੀ ਪਾਰਟੀ ਵੱਲੋਂ ਅਦਾਕਾਰ ਕਰਮਜੀਤ ਸਿੰਘ ਅਨਮੋਲ ਨੂੰ ਟਿਕਟ ਮਿਲਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਕਾਂਗਰਸ ਸਦੀਕ ਦੇ ਮੁੜ ਤੋਂ ਦਾਅ ਖੇਡ ਸਕਦੀ ਹੈ ।

ਕਾਂਗਰਸ ਨੇ ਦੂਜੇ ਉਮੀਦਵਾਰ ਦਾ ਨਾਂ ਹੁਸ਼ਿਆਰਪੁਰ ਤੋਂ ਐਲਾਨਿਆ ਹੈ । ਯਾਮਨੀ ਗੋਮਰ ਨੂੰ ਉਮੀਦਵਾਰ ਬਣਾਇਆ ਗਿਆ ਹੈ, ਉਹ 2014 ਵਿੱਚ ਹੁਸ਼ਿਆਰਪੁਰ ਲੋਕਸਭਾ ਸੀਟ ਤੋਂ ਚੋਣ ਲੜ ਚੁੱਕੇ ਹਨ ਪਰ ਉਸ ਵੇਲੇ ਉਹ ਆਮ ਆਦਮੀ ਪਾਟਰੀ ਦੇ ਉਮੀਦਵਾਰ ਸਨ। ਪਰ 2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਯਾਮਨੀ ਦਾ ਨਾਂ ਸ਼ਾਮ ਚੁਰਾਸੀ ਅਤੇ ਫਗਵਾੜਾ ਤੋਂ ਅੱਗੇ ਚੱਲ ਰਿਹਾ ਸੀ ਪਰ ਉਨ੍ਹਾਂ ਨੂੰ ਦੋਵਾਂ ਥਾਵਾਂ ਤੋਂ ਟਿਕਟ ਨਹੀਂ ਦਿੱਤੀ ਤਾਂ ਯਾਮਨੀ ਗੋਮਰ ਨੇ ‘ਆਪ’ ਤੋਂ ਅਸਤੀਫਾ ਦੇ ਦਿੱਤਾ ਸੀ । ਉਹ ਆਪ ਦੀ ਫਾਊਂਡਰ ਮੈਂਬਰ ਸਨ, ਪਾਰਟੀ ਛੱਡਣ ਵੇਲੇ ਯਾਮਨੀ ਨੇ ਪ੍ਰੈਸ ਕਾਂਨਫਰੰਸ ਕਰਕੇ ਤਤਕਾਲੀ ਪੰਜਾਬ ‘ਆਪ’ ਪ੍ਰਭਾਰੀ ਸੰਜੇ ਸਿੰਘ ਅਤੇ ਸਹਿ ਪ੍ਰਭਾਰੀ ਦੁਰਗੇਸ਼ ਪਾਠਕ ‘ਤੇ ਐਂਟੀ ਦਲਿਤ ਹੋਣ ਦਾ ਇਲਜ਼ਾਮ ਲਗਾਇਆ ਸੀ । ਜਿਸ ਤੋਂ ਬਾਅਦ ਯਾਮਨੀ ਕਾਂਗਰਸ ਵਿੱਚ ਸ਼ਾਮਲ ਹੋ ਗਈ । ਪਾਰਟੀ ਨੇ 8 ਸਾਲ ਬਾਅਦ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਹੈ । 2009 ਵਿੱਚ ਕਾਂਗਰਸ ਦੀ ਟਿਕਟ ਦੇ ਜਿੱਤੀ ਸੰਤੋਖ ਚੌਧਰੀ ਵੀ ਆਪਣੀ ਧੀ ਦੇ ਲਈ ਹੁਸ਼ਿਆਰਪੁਰ ਤੋਂ ਟਿਕਟ ਮੰਗ ਰਹੀ ਸੀ ।

ਕਾਂਗਰਸ ਪੰਜਾਬ ਦੀਆਂ 13 ਲੋਕਸਭਾ ਸੀਟਾਂ ਦੇ ਲਈ ਹੁਣ ਤੱਕ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ । ਪਹਿਲੀ ਲਿਸਟ ਵਿੱਚ 7 ਉਮੀਦਵਾਰ ਦੇ ਨਾਂ ‘ਤੇ ਮੋਹਰ ਲਗਾਈ ਗਈ ਸੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ,ਪਟਿਆਲਾ ਤੋਂ ਧਰਮਵੀਰ ਗਾਂਧੀ,ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ,ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ,ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ,ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਵਾਂ ਦਾ ਐਲਾਨ ਕੀਤਾ ਸੀ । ਪਾਰਟੀ ਨੇ 4 ਸੀਟਾਂ ‘ਤੇ ਨਾਵਾਂ ਦਾ ਐਲਾਨ ਕਰਨਾ ਅਜੇ ਬਾਕੀ ਹੈ ਇਸ ਵਿੱਚ ਸ੍ਰੀ ਆਨੰਦਪੁਰ ਸਾਹਿਬ,ਲੁਧਿਆਣਾ,ਖਡੂਰ ਸਾਹਿਬ ਅਤੇ ਗੁਰਦਾਸਪੁਰ ਦੀ ਸੀਟ ਹੈ ।

ਇਹ ਵੀ ਪੜ੍ਹੋ -ਰਾਸ਼ਟਰਪਤੀ ਨੇ ਵੱਖ-ਵੱਖ ਹਸਤੀਆਂ ਨੂੰ ਵੰਡੇ ਪੁਰਸਕਾਰ