ਬਿਉਰੋ ਰਿਪੋਰਟ – ਖੰਨਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ । ਵਿਆਹ ਦੀ ਵਰ੍ਹੇਗੰਢ ਅਤੇ ਪਤੀ ਦੇ ਜਨਮ ਦਿਨ ਲਈ ਗੁਰਦੁਆਰਾ ਰਾੜਾ ਸਾਹਿਬ ਮੱਥਾ ਟੇਕਣ ਜਾ ਰਹੇ ਬਜ਼ੁਰਗ ਜੋੜੇ ਦੀ ਸੜਕੀ ਦੁਰਘਟਨਾ ਦੌਰਾਨ ਮੌਤ ਹੋ ਗਈ । ਪਿੰਡ ਬੀਜਾ ਵਿੱਚ ਪਤੀ-ਪਤਨੀ ਦਾ ਇਕੋ ਦਿਨ ਅੰਤਿਮ ਸਸਕਾਰ ਕੀਤਾ ਗਿਆ । ਦੋਵਾਂ ਦੀ ਮੌਤ ਘੁਡਾਣੀ ਕਲਾਂ ਦੇ ਕੋਲ ਸੜਕੀ ਹਾਦਸੇ ਵਿੱਚ ਹੋਈ । ਕੈਨੇਡਾ ਤੋਂ ਪਰਤੇ ਪੁੱਤਰ ਗੁਰਸੇਵਰ ਸਿੰਘ ਨੇ ਮਾਪਿਆਂ ਦਾ ਸਸਕਾਰ ਕੀਤਾ ।
ਇਸ ਤਰ੍ਹਾਂ ਹੋਇਆ ਹਾਦਸਾ
ਜਰਨੈਲ ਸਿੰਘ ਸਵੇਰੇ ਤਕਰੀਬਨ 10 ਵਜੇ ਘਰ ਤੋਂ ਸਕੂਟੀ ਤੇ ਆਪਣੀ ਪਤਨੀ ਰਾਜਵਿੰਦਰ ਕੌਰ ਦੇ ਨਾਲ ਨਿਕਲੇ ਸਨ । ਉਨ੍ਹਾਂ ਨੇ ਗੁਰਦੁਆਰਾ ਰਾੜਾ ਸਾਹਿਬ ਮੱਥਾ ਟੇਕਣਾ ਸੀ । ਪਰ ਘੁਡਾਣੀ ਕਲਾਂ ਦੇ ਕੋਲ ਸਾਹਮਣੇ ਤੋਂ ਆ ਰਹੀ ਤੇਜ਼ ਸਕਾਰਪੀਓ ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰੀ । ਰਫ਼ਤਾਰ ਤੇਜ਼ ਹੋਣ ਦੇ ਕਾਰਨ ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਚਲਾ ਰਹੇ ਜਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ।
ਉਧਰ ਜਖ਼ਮੀ ਹਾਲਤ ਵਿੱਚ ਰਾਜਵਿੰਦਰ ਕੌਰ ਨੂੰ ਪਹਿਲਾ ਰਾੜਾ ਸਾਹਿਬ ਹਸਪਤਾਲ ਭਰਤੀ ਕਰਵਾਇਆ ਗਿਆ । ਉਧਰ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ । DMC ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ । ਪਾਇਲ ਥਾਣੇ ਵਿੱਚ ਸਕਾਰਪੀਓ ਗੱਡੀ ਦੇ ਡਰਾਈਵਰ ਸੰਦੀਪ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ ਉਹ ਫਰਾਰ ਦੱਸਿਆ ਜਾ ਰਿਹਾ ਹੈ,ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ ਹੈ ।
ਮ੍ਰਿਤਕ ਜਰਨੈਲ ਸਿੰਘ ਕੈਂਥ ਅਤੇ ਪਤਨੀ ਰਾਜਵਿੰਦਰ ਕੌਰ ਆਪਣੇ ਪੁੱਤਰ ਨੂੰ ਚੰਗੇ ਮੁਕਾਮ ‘ਤੇ ਵੇਖਣਾ ਚਾਹੁੰਦੇ ਸਨ ਜਿਸ ਦੀ ਵਜ੍ਹਾ ਕਰਕੇ 6 ਮਹੀਨੇ ਪਹਿਲਾਂ ਪੁੱਤਰ ਗੁਰਸੇਵਰ ਸਿੰਘ ਨੂੰ ਸਟੱਡੀ ਵੀਜ਼ਾ ‘ਤੇ ਕੈਨੇਡਾ ਭੇਜਿਆ ਸੀ । ਉੱਥੇ ਪਹੁੰਚ ਕੇ ਪੁੱਤਰ ਨੇ ਵਾਅਦਾ ਕੀਤਾ ਕਿ ਮਾਪਿਆਂ ਨੂੰ ਕੈਨੇਡਾ ਬੁਲਾ ਲਏਗਾ । ਉਧਰ ਮਾਪੇ ਵੀ ਕੈਨੇਡਾ ਵਿੱਚ ਪੁੱਤਰ ਦੀ ਪੜਾਈ ਪੂਰੀ ਹੋਣ ਦੇ ਬਾਅਦ ਵਿਆਹ ਬਾਰੇ ਸੋਚ ਰਹੇ ਸਨ । ਪਰ ਇਹ ਹੋ ਨਹੀਂ ਸਕਿਆ ।
ਇਹ ਵੀ ਪੜ੍ਹੋ – ਕਿਸਾਨਾਂ ਦਾ ਵੱਡਾ ਫੈਸਲਾ! ਦਿੱਲੀ-ਪਟਿਆਲਾ NH ਬੰਦ! 27 ਅਪ੍ਰੈਲ ਤੱਕ ਅਲਟੀਮੇਟਮ