ਬਿਉਰੋ ਰਿਪੋਰਟ – ਹਰਿਆਣਾ ਦੇ ਅੰਬਾਲਾ ਕੈਂਟ ਤੋਂ ਫੌਜੀ ਦੇ ਸ਼ੱਕੀ ਹਾਲਤ ਵਿੱਚ ਲਾਪਤਾ ਹੋਣ ਦੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਵਾਨ 25 ਫਰਵਰੀ ਨੂੰ ਹੀ 2 ਕਾਪਸ ਅੰਬਾਲਾ ਕੈਂਟ ਵਿੱਚ ADM ਡਿਊਟੀ ਦੇ ਲਈ ਆਇਆ ਸੀ ਪਰ 18 ਅਪ੍ਰੈਲ ਦੀ ਸਵੇਰ 6 ਵਜੇ ਬਿਨਾਂ ਦੱਸੇ ਚਲਾ ਗਿਆ।
ਫੌਜੀ ਜਵਾਨ ਦੇ ਘਰ ਵਾਲਿਆਂ ਨਾਲ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਵਾਨ ਉੱਥੇ ਵੀ ਨਹੀਂ ਪਹੁੰਚਿਆ ਹੈ। ਇਸ ਦੇ ਬਾਅਦ ਹੁਣ ਅੰਬਾਲਾ ਕੈਂਟ ਪੁਲਿਸ ਥਾਣੇ ਅਧੀਨ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਿਸ ਚੌਕੀ ਨੂੰ ਸੌਂਪੀ ਸ਼ਿਕਾਇਤ ਵਿੱਚ ਸੂਬੇਦਾਰਾ ਮਲੂਕ ਸਿੰਘ ਨੇ ਦੱਸਿਆ ਕਿ ਲਾਪਤਾ ਜਵਾਨ ਪਿੰਡ ਤੇਬੜੀ ਗੁਰਦਾਸਪੁਰ ਦਾ ਰਹਿਣ ਵਾਲਾ ਹੈ। ਇਸ ਵੇਲੇ ਉਸ ਦੀ ਪੋਸਟਿੰਗ 2 ਕਾਪਸ ਕੈਂਪ ਅੰਬਾਲਾ ਵਿੱਚ ਸੀ।
25 ਫਰਵਰੀ ਨੂੰ ਅੰਬਾਲਾ ਕੈਂਟ ਆਇਆ ਸੀ ਜਵਾਨ
ਸ਼ਿਕਾਇਤਕਰਤਾ ਨੇ ਦੱਸਿਆ ਕਿ 25 ਫਰਵਰੀ 2024 ਨੂੰ ਪਿੰਡ ਕਲੋਵਾਲ ਜ਼ਿਲ੍ਹਾਂ ਹੁਸ਼ਿਆਰਪੁਰ ਦੇ ਸਿਪਾਹੀ ਡਿੰਪਲ ਦੀਪ ਸਿੰਘ 2 ਕਾਪਸ ਅੰਬਾਲਾ ਕੈਂਟ ਡਿਊਟੀ ਲਈ ਆਇਆ ਸੀ। ਡਿੰਪਲ ਦੀਪ ਸਿੰਘ 18 ਅਪ੍ਰੈਲ ਦੀ ਸਵੇਰ 6 ਵਜੇ ਕੈਂਪ ਤੋਂ ਬਿਨਾ ਦੱਸੇ ਚਲਾ ਗਿਆ। ਜਦੋਂ ਫੌਜ ਨੇ ਡਿੰਪਲ ਦੇ ਘਰ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਉਹ ਘਰ ਵੀ ਨਹੀਂ ਪਹੁੰਚਿਆ। ਪੁਲਿਸ ਲਗਾਤਾਰ ਜਵਾਨ ਦੀ ਮੋਬਾਈਲ ਲੋਕੇਸ਼ਨ ਟ੍ਰੇਸ ਕਰ ਰਹੀ ਹੈ ਪਰ ਹੁਣ ਤੱਕ ਕੁਝ ਨਹੀਂ ਪਤਾ ਚੱਲਿਆ।
ਆਖ਼ਰ ਅਜਿਹਾ ਕਿ ਹੋਇਆ ਕੀ ਜਵਾਨ ਡਿੰਪਲ ਦੀਪ ਸਿੰਘ ਲਾਪਤਾ ਹੋ ਗਿਆ? ਕੀ ਯੂਨਿਟ ਵਿੱਚ ਸਾਥੀ ਜਵਾਨਾਂ ਨਾਲ ਕੋਈ ਝਗੜਾ ਹੋਇਆ ਸੀ? ਜਾਂ ਪਰਿਵਾਰ ਵਿੱਚ ਕੋਈ ਕਲੇਸ਼ ਦੀ ਜਿਸ ਦੀ ਵਜ੍ਹਾ ਕਰਕੇ ਉਹ ਗਾਇਬ ਹੋ ਗਿਆ।