ਗੁਰਦਾਸਪੁਰ (Gurdarspur) ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਂ ਨੇ ਆਪਣੀ ਹੀ ਧੀ ਨੂੰ ਆਪਣੇ ਰਿਸ਼ਤੇਦਾਰਾਂ ਮਾਲ ਮਿਲ ਕੇ ਜ਼ਹਿਰ (Poison) ਦੇ ਕੇ ਮਾਰਿਆ ਤੇ ਫਿਰ ਚੁੱਪ-ਚਪੀਤੇ ਉਸ ਦੀ ਮ੍ਰਿਤਕ ਦੇਹ ਨੂੰ ਦਫ਼ਨਾ ਦਿੱਤਾ। ਇਹ ਮਾਮਲਾ ਅਣਖ (Honor Killing) ਦਾ ਦੱਸਿਆ ਜਾ ਰਿਹਾ ਹੈ, ਕਿਉਂਕਿ ਮ੍ਰਿਤਕਾ ਲੜਕੀ ਗਰਭਵਤੀ ਦੱਸੀ ਜਾ ਰਹੀ ਹੈ। ਸਵਾਬੀ ਪੁਲਿਸ ਨੇ ਨਇਸ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕਾ ਦਾ ਪਿਤਾ ਅਤੇ ਕੁਝ ਰਿਸ਼ਤੇਦਾਰ ਫਰਾਰ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਘਟਨਾ ਪਹਿਲੀ ਅਪ੍ਰੈਲ ਨੂੰ ਰਾਜ਼ਰ ਤਹਿਸੀਲ ਦੇ ਪਿੰਡ ਸਾਰਾ ਚੀਨਾ ’ਚ ਵਾਪਰੀ ਹੈ। ਪੁਲਿਸ ਮੁਤਾਬਕ ਲੜਕੀ ਦੀ ਮੌਤ ਜ਼ਹਿਰ ਖਾਣ ਨਾਲ ਹੋਈ ਹੈ ਪਰ ਉਸ ਦੀ ਮੌਤ ਕੁਦਰਤੀ ਕਾਰਨ ਦੱਸੀ ਜਾ ਰਹੀ ਸੀ। ਫ਼ਿਲਹਾਲ ਪੁਲਿਸ ਨੇ ਸ਼ੱਕ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕਾ ਦਾ ਨਾਂ ਰੇਸ਼ਮਾ ਹੈ, ਜਿਸ ਦੇ ਨੌਜਵਾਨ ਆਤਿਫ਼ ਖ਼ਾਨ ਨਾਲ ਪ੍ਰੇਮ ਸਬੰਧ ਸਨ। ਇਸ ਰਿਸ਼ਤੇ ਕਰਕੇ ਸਾਰਾ ਪਰਿਵਾਰ ਰੇਸ਼ਮਾ ਦੇ ਖ਼ਿਲਾਫ਼ ਸੀ। ਨਤੀਜਨ ਮ੍ਰਿਤਕਾ ਦੀ ਮਾਪਿਆਂ ਨੇ ਰਿਸ਼ਤੇਦਾਰਾਂ ਨਾਲ ਮਿਲ ਕੇ ਧੀ ਦਾ ਕਤਲ ਕਰ ਕੇ ਲਾਸ਼ ਨੂੰ ਚੁੱਪ-ਚੁਪੀਤੇ ਦਫ਼ਨਾ ਦਿੱਤਾ। ਸ਼ੱਕ ਪੈਣ ’ਤੇ ਰੇਸ਼ਮਾ ਦੀ ਕਬਰ ਪੁੱਟੀ ਗਈ। ਡਾਕਟਰੀ ਟੀਮ ਨੇ ਪਾਇਆ ਕਿ ਮ੍ਰਿਤਕਾ ਗਰਭਵਤੀ ਵੀ ਸੀ, ਉਸ ਨੂੰ ਜ਼ਬਰਦਸਤੀ ਜ਼ਹਿਰ ਖੁਆਇਆ ਗਿਆ ਸੀ।
ਯਾਰ ਹੁਸੈਨ ਪੁਲਿਸ ਨੇ ਪਾਕਿਸਤਾਨ ਪੀਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਲੜਕੀ ਦੇ ਪਿਤਾ ਸ਼ੇਰ ਜ਼ਮੀਨ, ਉਸ ਦੀ ਪਤਨੀ, ਉਨ੍ਹਾਂ ਦੇ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਾਰੇ ਮੁਲਜ਼ਮ ਪਿੰਡ ਸਾਰਾ ਚੀਨਾ ਦੇ ਰਹਿਣ ਵਾਲੇ ਹਨ।
ਪੁਲਿਸ ਨੇ ਰੇਸ਼ਮਾ ਦੇ ਗਰਭਵਤੀ ਹੋਣ ਦੇ ਦੋਸ਼ ’ਚ ਪ੍ਰੇਮੀ ਆਤਿਫ ਖ਼ਾਨ ਤੇ ਲੜਕੀ ਦੀ ਮਾਂ ਨੂੰ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ ਤੇ ਹੋਰ ਮੁਲਜ਼ਮਾਂ ਨੂੰ ਵੀ ਜਲਦੀ ਹੀ ਗ੍ਰਿਫ਼਼ਤਾਰ ਕਰ ਲਿਆ ਜਾਵੇਗਾ।