ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 10ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ। 10ਵੀਂ ਜਮਾਤ ਦੀ ਪ੍ਰੀਖਿਆ 13 ਫਰਵਰੀ ਤੋਂ 6 ਮਾਰਚ 2024 ਤੱਕ ਲਈ ਗਈ ਸੀ। PSEB ਦੀ ਵੈੱਬਸਾਈਟ pseb.ac.in ‘ਤੇ ਨਤੀਜਿਆ ਦਾ ਐਲਾਨ ਕੀਤਾ ਜਾਵੇਗਾ।
ਜਾਣਕਾਰੀ ਮੁਤਾਬਕ ਇਨ੍ਹਾਂ ਪ੍ਰੀਖਿਆਵਾਂ ‘ਚ ਤਕਰੀਬਨ ਸਵਾ 3 ਲੱਖ ਵਿਦਿਆਰਥੀਆਂ ਨੇ ਪਰਚੇ ਦਿੱਤੇ ਸਨ ਜਿਨ੍ਹਾਂ ਦਾ ਨਤੀਜਾ ਹੁਣ 18 ਅਪ੍ਰੈਲ ਨੂੰ ਐਲਾਨਿਆ ਜਾਵੇਗਾ।
ਇੰਝ ਚੈੱਕ ਕਰੋ ਨਤੀਜੇ
PSEB ਦੇ ਨਤੀਜੇ ਇਸ ਦੀ ਅਧਿਕਾਰਿਤ ਵੈਬਸਾਈਟ ਤੋਂ ਦੇਖੇ ਜਾ ਸਕਦੇ ਹਨ। ਬੋਰਡ ਦੁਆਰਾ ਰਸਮੀ ਤੌਰ ‘ਤੇ ਨਤੀਜੇ ਜਾਰੀ ਕਰਨ ਤੋਂ ਬਾਅਦ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਅੱਪਲੋਡ ਕੀਤਾ ਜਾਵੇਗਾ।
ਵਿਦਿਆਰਥੀਆਂ ਨੂੰ ਇਸ ਲਿੰਕ ਨਾਲ ਸਬੰਧਿਤ ਪੰਨੇ ‘ਤੇ ਜਾਣਾ ਪਵੇਗਾ, ਜਿੱਥੇ ਵਿਦਿਆਰਥੀ ਆਪਣਾ ਰੋਲ ਨੰਬਰ ਭਰ ਕੇ ਅਤੇ ਸਬਮਿਟ ਕਰਕੇ ਨਤੀਜਾ (PSEB 10th Result 2024) ਦੇਖ ਸਕਦੇ ਹਨ।