Punjab

ਕੀ ਸਿਕੰਦਰ ਸਿੰਘ ਮਲੂਕਾ ਵੀ ਹੁਣ ਛੱਡਣਗੇ ਪਾਰਟੀ ? ਸੁਖਬੀਰ ਦੇ ਐਕਸ਼ਨ ਤੋਂ ਬਾਅਦ ਮਲੂਕਾ ਦਾ ਵੱਡਾ ਇਸ਼ਾਰਾ

ਬਿਉਰੋ ਰਿਪੋਰਟ : ਸਿਕੰਦਰ ਸਿੰਘ ਮਲੂਕਾ (Sikandar singh maluka) ਦੀ ਸਾਬਕਾ IAS ਨੂੰਹ ਪਰਮਪਾਲ ਕੌਰ (Parampal kaur) ਅਤੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਦੇ ਬੀਜੇਪੀ (BJP) ਵਿੱਚ ਜਾਣ ਤੋਂ ਬਾਅਦ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀਨੀਅਰ ਮਲੂਕਾ ਤੋਂ ਕਾਫੀ ਨਰਾਜ਼ ਹਨ । ਅਕਾਲੀ ਦਲ ਨੇ ਸਿਕੰਦਰ ਸਿੰਘ ਮਲੂਕਾ ਨੂੰ ਮੌੜ ਦੇ ਇੰਚਾਰਜ ਤੋਂ ਹਟਾ ਦਿੱਤਾ ਹੈ ਉਨ੍ਹਾਂ ਦੀ ਥਾਂ ਸੀਨੀਅਰ ਅਕਾਲੀ ਆਗੂ ਜਨਮੇਜਾ ਸਿੰਘ ਸੋਖੋਂ ਨੂੰ ਇੰਚਾਰਜ ਬਣਾਇਆ ਗਿਆ ਹੈ । ਇਸ ‘ਤੇ ਹੁਣ ਮਲੂਕਾ ਦਾ ਵੀ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਕਿਹਾ ਮੈਂ ਅਕਾਲੀ ਦਲ ਵਿੱਚ ਹਾਂ ਅਤੇ ਕਿਸੇ ਨੂੰ ਹਟਾਉਣਾ ਅਤੇ ਲਗਾਉਣਾ ਇਹ ਪ੍ਰਧਾਨ ਦਾ ਅਧਿਕਾਰ ਹੈ ।

ਸਿਕੰਦਰ ਸਿੰਘ ਮਲੂਕਾ ਨੇ ਨੂੰਹ ਅਤੇ ਪੁੱਤਰ ਦੇ ਬੀਜੇਪੀ ਵਿੱਚ ਜਾਣ ‘ਤੇ ਕਿਹਾ ਮੈਂ ਉਨ੍ਹਾਂ ਨੂੰ ਮਨਾ ਕੀਤਾ ਸੀ ਪਰ ਉਨ੍ਹਾਂ ਦੇ ਫੈਸਲੇ ‘ਤੇ ਮੈਂ ਹੁਣ ਕੁਝ ਕਹਿ ਸਕਦਾ ਹਾਂ,ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਬੀਜੇਪੀ ਨੂੰਹ ਪਰਮਪਾਲ ਕੌਰ ਨੂੰ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਕਿਹਾ ਫਿਰ ਵੇਖਾਗੇ ।

ਜਨਮੇਜਾ ਸਿੰਘ ਸੇਖੋਂ 2012 ਵਿੱਚ ਹਲਕਾ ਮੌੜ ਤੋਂ ਵਿਧਾਇਕ ਚੁਣੇ ਗਏ ਸਨ । ਜਿਸ ਦੇ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਵੀ ਬਣਾਇਆ ਗਿਆ ਸੀ । ਪਰ 2017 ਵਿੱਚ ਸੋਖੋਂ ਚੋਣ ਹਾਰ ਗਏ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਆਪ ਨੂੰ ਫਿਰੋਜ਼ਪੁਰ ਹਲਕੇ ਵਿੱਚ ਐਕਟਿਵ ਕਰ ਲਿਆ ।

ਉਧਰ ਚਰਚਾ ਹੈ ਕਿ ਅਕਾਲੀ ਦਲ 13 ਜਾਂ ਫਿਰ 14 ਅਪ੍ਰੈਲ ਨੂੰ 8 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਸਕਦਾ ਹੈ । ਅੰਮ੍ਰਿਤਸਰ ਤੋਂ ਅਨਿਲ ਜੋਸ਼ੀ,ਪਟਿਆਲਾ ਤੋਂ ਐਨ.ਕੇ ਸਿੰਘ,ਸ੍ਰੀ ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ,ਜਲੰਧਰ ਤੋਂ ਪਵਨ ਟੀਨੂੰ ਦਾ ਨਾਂ ਤਕਰੀਬਨ ਤੈਅ ਹਨ ।