Punjab

ਪੰਜਾਬ ਦੇ ਮੁੱਖ ਮੰਤਰੀ-ਮਜੀਠੀਆ ਵਿਚਾਲੇ ਛਿੜੀ ਸ਼ਬਦੀ ਜੰਗ, ਇੱਕ ਦੂਜੇ ਨੂੰ ਕਹਿ ਦਿੱਤੀਆਂ ਵੱਡੀਆਂ ਗੱਲਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ(CM Bhagwant Mann) ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ(Bikram Majithia) ਵਿਚਾਲੇ ਇੱਕ ਵਾਰ ਫਿਰ ਜਵਾਬੀ ਜੰਗ ਸ਼ੁਰੂ ਹੋ ਗਈ ਹੈ। ਸੁੱਚਾ ਸਿੰਘ ਲੰਗਾਹ ਦੇ ਬੇਟੇ ਦੀ ਗ੍ਰਿਫਤਾਰੀ ਨੂੰ ਲੈ ਕੇ ਸ਼ੁਰੂ ਹੋਈ ਪੋਸਟ-ਵਾਰ ਹੁਣ ਪਰਿਵਾਰਿਕ ਲੜਾਈ ਵਿੱਚ ਤਬਦੀਲ ਹੋਣ ਲੱਗੀ ਹੈ।

ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਦੀ ਗ੍ਰਿਫਤਾਰੀ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੁਟਕੀ ਲਈ ਹੈ। ਸੀਐਮ ਮਾਨ ਨੇ ਅਕਾਲੀ ਦਲ ਦੇ ਨਾਲ-ਨਾਲ ਸੀਨੀਅਰ ਆਗੂ ਬਿਕਰਮ ਮਜੀਠੀਆ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ।

ਮਾਨ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਮਜੀਠਿਆ ਸਾਹਬ ਸੁੱਚਾ ਸਿੰਘ ਲੰਗਾਹ ਦੇ ਬੇਟੇ ਬਾਰੇ press conference ਕਿਉਂ ਨਹੀਂ ਕੀਤੀ ..ਇਸਦੇ ਵੀ ਮਾਮਾ ਜੀ ਬਣੋ।

ਇੱਕ ਹੋਰ ਟਵੀਟ ਕਰਦਿਆਂ ਮਾਨ ਨੇ ਕਿਹਾ ਕਿ 13 ਅਪਰੈਲ 1919 ਨੂੰ ਜਲਿਆਂ ਵਾਲਾ ਬਾਗ ਕਾਂਡ ਤੋਂ ਬਾਅਦ ਜਨਰਲ ਡਾਇਰ ਦੇ ਡਿਨਰ ਬਾਰੇ ਬੋਲੋ, ਤੁਹਾਡੇ ਘਰ ਕੀਤਾ ਸੀ ਜਾਂ ਨਹੀਂ ?? ਜੇ ਨਹੀਂ ਤਾਂ ਮੈਂ ਰਾਜਨੀਤੀ ਛੱਡ ਦਿਵਾਂਗਾ ..ਤੁਹਾਨੂੰ ਸੌਂਹ ਲੱਗੇ ਪੰਜਾਬੀਆਂ ਸਾਹਮਣੇ ਸੱਚ ਬੋਲੋ ਮਜੀਠੀਆ ਸਾਹਬ।

ਇਸ ਦੇ ਜਵਾਬ ਵਿੱਚ ਬਿਕਰਮ ਮਜੀਠੀਆ ਨੇ ਕਿਹਾ ਕਿ ਸਾਨੂੰ ਬਚਪਣ ਤੋਂ ਇੱਕ ਗੱਲ ਸਿਖਾਈ ਗਈ। ਜਿਹੜਾ ਮਾਂ ਦਾ ਨਹੀਂ। ਉਹ ਕਿਸੇ ਥਾਂ ਦਾ ਨਹੀਂ। ਮਾਂ ਤਾਂ ਰੱਬ ਦਾ ਰੂਪ ਹੁੰਦੀ ਹੈ। ਮਜੀਠੀਆ ਨੇ ਕਿਹਾ ਕਿ ਮਾਂ ਦੀ ਝੂਠੀ ਸੌਂਹ ਖਾਣ ਵਾਲਾ ਸੌਂਹ ਦੀ ਗੱਲ ਕਰ ਰਿਹਾ ਜਾ ਕਦੀ ਵੀ ਨਹੀ ਆਇਆ ਡਾਇਰ ਸਾਡੇ ਘਰ। ਜੇ ਹੁਣ ਪਿੳ ਦਾ ਪੁੱਤ ਹੈ ਤਾਂ ਛੱਡ ਦੇ ਰਾਜਨੀਤੀ।

https://twitter.com/bsmajithia/status/1778442466926252230

ਮਜੀਠੀਆ ਨੇ ਮੁੱਖ ਮੰਤਰੀ ਮਾਨ ‘ਤੇ ਤੰਜ ਕੱਸਦਿਆਂ ਕਿਹਾ ਕਿ ਪਹਿਲੇ ਪੈੱਗ ਚ ਯਾਦ ਆਇਆ ਸੁੱਚਾ, ਦੂਜੇ ਪੈੱਗ ਚ ਤੂੰ ਬਣਿਆ ਲੁੱਚਾ ! ਤੀਜੇ ਪੈੱਗ ਚ ਜਨਰਲ ਡਾਇਰ ਦੇਖ ਲਿਆ ਤੇ ਚੌਥਾ ਪੈੱਗ ਲਾ ਕਿ ਤੂੰ ਆਪ ਹੀ ਡਾਇਰ ਬਣ ਜਾਣਾ , ਗੁਰੂ ਘਰ ਤੇ ਗੋਲੀਆਂ ਚਲਵਾਈਆਂ, ਬੇਕਸੂਰ ਕਿਸਾਨਾਂ ਤੇ ਗੋਲੀ ਚਲਾਈ

ਆ ਵੀਡਿੳ ਵਾਲਾ ਸੀਰਤ ਤੇ ਪੰਜਾਬ ਦਾ ਪਿਆਰ ਕਿੱਥੇ ……..ਚਾਨਣਾ ਪਾਉ ਜਨਾਬ।