Punjab

PU ‘ਚ ਵਿਦਿਆਰਥਣਾਂ ਨੂੰ ਮਾਹਵਾਰੀ ਦੌਰਾਨ ਮਿਲਣਗੀਆਂ ਛੁੱਟੀਆਂ! ਮੁੰਡਿਆਂ ਨੇ ਚੁੱਕਿਆ ਸੀ ਮੁੱਦਾ

ਬਿਉਰੋ ਰਿਪੋਰਟ – ਪੰਜਾਬ ਯੂਨੀਵਰਸਿਟੀ (PU)ਨੇ ਵਿਦਿਆਰਥਣਾਂ (Student) ਨਾਲ ਜੁੜਿਆ ਇੱਕ ਅਹਿਮ ਅਤੇ ਵੱਡਾ ਫੈਸਲਾ ਲਿਆ ਹੈ । ਹੁਣ ਮਾਹਵਾਰੀ (Period) ਦੌਰਾਨ ਕੁੜੀਆਂ ਦੀ ਛੁੱਟੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਨੈਸ਼ਨਲ ਸਟੂ਼ਡੈਂਟ ਯੂਨੀਅਨ ਆਫ਼ ਇੰਡੀਆ (NSUI) ਨੇ ਇਸ ਮੁੱਦੇ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਦੇ ਸਾਹਮਣੇ ਚੁੱਕਿਆ ਸੀ,ਜਿਸ ‘ਤੇ ਮੋਹਰ ਲਾ ਦਿੱਤੀ ਗਈ ਹੈ । ਪੰਜਾਬ ਯੂਨੀਵਰਸਿਟੀ ਇਹ ਫੈਸਲਾ ਲੈਣ ਵਾਲੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ ।

ਪੰਜਾਬ NSUI ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਮਾਹਵਾਰੀ ਔਰਤਾਂ ਦੀ ਸਿਹਤ ਨਾਲ ਜੁੜਿਆ ਕੁਦਰਤੀ ਪਹਿਲੂ ਹੈ। ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਮਾਹਮਾਰੀ ਦੇ ਦੌਰਾਨ 4 ਦਿਨ ਦੀ ਛੁੱਟੀ ਦਿੱਤੀ ਜਾਵੇਗੀ ।
ਕੁੜੀਆਂ ਬਿਨਾਂ ਕਿਸੇ ਤਣਾਅ ਜਾਂ ਵਿੱਤੀ ਜ਼ੁਰਮਾਨ ਦੇ ਆਪਣੀਆਂ ਅਕਾਦਮਿਕ ਜ਼ਿੰਮੇਵਾਰੀਆਂ ਨੂੰ ਨਿਭਾ ਸਕਣਗੀਆਂ ।