ਪੰਜਾਬ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲਾਗੂ ਹੈ। ਇਸ ਚੋਣ ਮਾਹੌਲ ਦਰਮਿਆਨ ਅੱਜ ਪੰਜਾਬ ਦੇ ਕਈ ਉਮੀਦਵਾਰਾਂ ਅਤੇ ਦਾਅਵੇਦਾਰਾਂ ਨੇ ਮਸਜਿਦਾਂ ਦਾ ਦੌਰਾ ਕੀਤਾ। ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਤੇ ਮੰਤਰੀ ਕੁਲਦੀਪ ਧਾਲੀਵਾਲ ਅੰਮ੍ਰਿਤਸਰ ਪਹੁੰਚੇ, ਜਦਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਠਾਨਕੋਟ ‘ਚ ਈਦ ਮਨਾਈ।ਈਦ ਉਲ ਫਿਤਰ ‘ਤੇ ਮਸਜਿਦਾਂ ‘ਚ ਪਹੁੰਚੇ ਸਿਆਸਤਦਾਨ: ਮੁਸਲਿਮ ਭਾਈਚਾਰੇ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਟਿਕਟ ਦੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਨੇ ਵੀ ਜਲੰਧਰ ਵਿੱਚ ਈਦ ਮਨਾਈ। ਉਹ ਮੁਸਲਿਮ ਭਾਈਚਾਰੇ ਨੂੰ ਮਿਲੇ ਅਤੇ ਉਨ੍ਹਾਂ ਨਾਲ ਨਮਾਜ਼ ਵੀ ਅਦਾ ਕੀਤੀ। ਇਸ ਦੇ ਨਾਲ ਹੀ ਪਟਿਆਲਾ ਤੋਂ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਮੁਸਲਿਮ ਭਾਈਚਾਰੇ ਨਾਲ ਮੱਥਾ ਟੇਕਿਆ ਹੈ।
: ਭਾਜਪਾ ਉਮੀਦਵਾਰ ਤਰਨਜੀਤ ਸੰਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਈਦ ਉਲ ਫਿਤਰ ਦੇ ਮੌਕੇ ‘ਤੇ ਹਾਲ ਬਜ਼ਾਰ ਅੰਮ੍ਰਿਤਸਰ ਵਿੱਚ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀ ਮੁਬਾਰਕ ਬਾਰ ਦਿੱਤੀ। ਈਦ ਦਾ ਤਿਉਹਾਰ ਭਾਈਚਾਰਕ ਸਾਂਝ ਨੂੰ ਵਧਾਉਂਦਾ ਹੈ।