Punjab

ਪਰਗਟ ਸਿੰਘ ਦੀ ਪੋਸਟ ਡਿਲੀਟ ! ‘ਮਾਨ ਤੇ ਮੋਦੀ ਦੇ ਰਾਜ ‘ਚ ਕਿਸਾਨਾਂ ਦੇ ਹੱਕ ‘ਚ ਖੜਨ੍ਹਾਂ ਗੁਨਾਹ’!

ਬਿਉਰੋ ਰਿਪੋਰਟ : ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਕੀਤੀ ਗਈ ਪੋਸਟ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ਵੱਲੋਂ ਡਿਲੀਟ ਕਰ ਦਿੱਤਾ ਗਿਆ ਹੈ । ਪਰਗਟ ਸਿੰਘ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ ਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਠਹਿਰਾਇਆ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਇਹ ਸ਼ਿਕਾਇਤ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਗਈ ਹੈ ।


ਭਗਵੰਤ ਮਾਨ ਸਰਕਾਰ ਵੱਲੋਂ ਸਰਕਾਰੀ ਮੰਡਿਆਂ ਨੂੰ ਨਿੱਜੀ ਸਾਇਲੋ ਵਿੱਚ ਮਿਲਾਉਣ ਜਾ ਰਹੀ ਸੀ,ਕਿਸਾਨ ਜਥੇਬੰਦੀਆਂ ਨੇ ਵਿਰੋਧੀ ਕੀਤਾ । ਜਿਸ ਦੇ ਬਾਅਦ ਭਗਵੰਤ ਮਾਨ ਸਰਕਾਰ ਨੇ ਨੋਟਿਫਿਕੇਸ਼ ਕੱਢਿਆ ਅਤੇ ਫੈਸਲਾ ਵਾਪਸ ਲੈ ਲਿਆ । ਪਰ ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਪੰਜਾਬ ਸਰਕਾਰ ਦਾ ਨੋਟਿਫਿਕੇਸ਼ ਵਾਲਾ ਟਵੀਟ ਕਰਦੇ ਹੋਏ ਕਿਸਾਨਾਂ ਦੀ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਸੀ ਜਿਸ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਪਰਗਟ ਸਿੰਘ ਨੇ ਕਿਹਾਪੰਜਾਬ ਪੁਲਿਸ ਵੱਲੋਂ ਕੀਤੀ ਸ਼ਿਕਾਇਤ ਕੀਤੀ ਗਈ ਸੀ। ਮੋਦੀ ਅਤੇ ਭਗਵੰਤ ਮਾਨ ਦੇ ਰਾਜ ਵਿੱਚ ਕਿਸਾਨਾਂ ਦੇ ਹੱਕ ਵਿੱਚ ਖੜ੍ਹਨਾਂ ਗੁਨਾਹ ਹੈ ।

ਪਰਗਟ ਸਿੰਘ ਨੇ ਸੋਸ਼ਲ ਮੀਡੀਆ X ਦੇ ਵੱਲੋਂ ਭੇਜੇ ਗਏ ਨੋਟਿਸ ਨੂੰ ਵੀ ਪੋਸਟ ਕੀਤਾ ਹੈ । ਜਿਸ ਵਿੱਚ ਲਿਖਇਆ ਹੈ ਕਿ ਸਾਨੂੰ ਸੂਬਾ ਸਾਇਬਰ ਅਪਰਾਧ ਸੈਲ ਵੱਲੋਂ ਬੇਨਤੀ ਆਈ ਸੀ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਤੁਹਾਡੇ ਵੱਲੋਂ ਸ਼ੇਅਰ ਕੀਤੀ ਪੋਸਟ ਭਾਰਤੀ ਕਾਨੂੰਨ ਦਾ ਉਲੰਘਣ ਹੈ ।