Punjab

ACP ਤੇ ਗੰਨਮੈਨ ਦੇ ਜ਼ਿੰਦਾ ਸੜਨ ਨਾਲ ਦਰਦਨਾਕ ਮੌਤ ! ਸਾਥੀ ਗੰਭੀਰ, ਲਾਪਰਵਾਹੀ ਜ਼ਿੰਦਗੀ ‘ਤੇ ਭਾਰੀ !

ਬਿਉਰੋ ਰਿਪੋਰਟ : ਲੁਧਿਆਣਾ ਦੇ ਸਮਰਾਲਾ ਪਿੰਡ ਦਿਆਲਪੁਰ ਦੇ ਫਲਾਈ ਓਵਰ ਵਿੱਚ ਦੇਰ ਰਾਤ 1 ਵਜੇ ਭਿਆਨਕ ਸੜਕੀ ਹਾਦਸਾ ਹੋਇਆ ਹੈ । ਜਿਸ ਵਿੱਚ ਪੰਜਾਬ ਪੁਲਿਸ ਦਾ ACP ਅਤੇ ਉਸ ਦਾ ਗੰਨਮੈਨ ਕਾਰ ਵਿੱਚ ਜ਼ਿੰਦਾ ਹੀ ਸੜ ਗਿਆ । ਜਦਕਿ ਡਰਾਈਵਰ ਅਤੇ ਕੁਝ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ । ਮ੍ਰਿਤਕ ਦੀ ਪਛਾਣ ACP ਸੰਦੀਪ ਅਤੇ ਗੰਨਮੈਨ ਪਰਮਜੋਤ ਦੇ ਰੂਪ ਵਿੱਚ ਹੋਈ ਹੈ । ਮੌਕੇ ‘ਤੇ ਮੌਜੂਦ ਲੋਕ ਜਦੋਂ ACP ਅਤੇ ਗੰਨਮੈਨ ਨੂੰ DMC ਹਸਪਤਾਲ ਲੈਕੇ ਆਏ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ । ਸੰਦੀਪ ਲੁਧਿਆਣਾ ਤੋਂ ਪਹਿਲਾਂ ਸੰਗਰੂਰ ਵਿੱਚ ਤਾਇਨਾਤ ਸਨ । ਉਹ 2016 ਬੈਚ ਦੇ PPS ਅਫਸਰ ਸਨ ।

ਜਾਂਚ ਦੌਰਾਨ ਸਾਹਮਣੇ ਆਇਆ ਹੈ ACP ਫਾਰਚੂਨਰ ਗੱਡੀ ਵਿੱਚ ਸਵਾਰ ਸੀ । ਉਹ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਆ ਰਹੇ ਸਨ । ਸਮਰਾਲਾ ਕੋਲ ਦਿਆਲਪੁਰ ਪਿੰਡ ਨੇੜੇ ਇੱਕ ਓਵਰਟੇਕ ਕਰ ਰਹੀ ਸਕੋਰਪੀਉ ਗੱਡੀ ACP ਦੀ ਫਾਰਚੂਨਰ ਨਾਲ ਜਾਕੇ ਟਕਰਾਈ । ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਗੱਡੀ ਦਾ ਬੈਲੰਸ ਵਿਗੜ ਗਿਆ ਅਤੇ ਉਹ ਡਿਵਾਇਡਰ ਦੇ ਨਾਲ ਟਕਰਾਈ ਅਤੇ ਫਿਰ ਉਸ ਵਿੱਚ ਅੱਗ ਲੱਗ ਗਈ ਅਤੇ ਮਿੰਟਾਂ ਵਿੱਚ ਗੱਡੀ ਸੜ ਕੇ ਸੁਆਹ ਹੋ ਗਈ । ਕਿਸੇ ਨੂੰ ਉਨ੍ਹਾਂ ਨੂੰ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ ਲੋਕਾਂ ਦੀ ਮਦਦ ਨਾਲ ਡਰਾਈਵਰ ਅਤੇ ਇੱਕ ਮੁਲਾਜ਼ਮ ਨੂੰ ਬਾਹਰ ਕੱਢਿਆ ਗਿਆ ਹੈ । ਕੁਝ ਲੋਕਾਂ ਨੇ ਮੌਕੇ ‘ਤੇ ਵੀਡੀਓ ਵੀ ਬਣਾਇਆ ਹੈ ।