International

ਤਾਈਵਾਨ ‘ਚ ਤੜਕੇ 7.2 ਤੀਬਰਤਾ ਦੇ ਜ਼ਬਰਦਸਤ ਭੂਚਾਲ ਨੇ ਹਿਲਾ ਦਿੱਤਾ ਦੇਸ਼, ਸੁਨਾਮੀ ਦੀ ਚਿਤਾਵਨੀ

A strong earthquake of 7.2 magnitude shook the country in the morning in Taiwan, tsunami warning

ਤਾਇਵਾਨ ਵਿਚ ਅੱਜ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਤਾਇਵਾਨ,ਜਾਪਾਨ ਤੇ ਫਿਲੀਪੀਂਸ ਵਿਚ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਵਿਚ 3 ਮੀਟਰ ਯਾਨੀ ਲਗਭਗ 10 ਫੁੱਟ ਤੱਕ ਦੀਆਂ ਲਹਿਰਾਂ ਉਠਣ ਦਾ ਅਨੁਮਾਨ ਪ੍ਰਗਟਾਇਆ ਹੈ। ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

ਇਹ ਤਾਇਵਾਨ ਵਿਚ 25 ਸਾਲਾਂ ਵਿਚ ਆਉਣ ਵਾਲਾ ਸਭ ਤੋਂ ਖਤਰਨਾਕ ਭੂਚਾਲ ਹੈ। ਇਸ ਤੋਂ ਪਹਿਲਾਂ 1999 ਵਿਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਉਦੋਂ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

https://twitter.com/Huberton/status/1775320722115539349?ref_src=twsrc%5Etfw%7Ctwcamp%5Etweetembed%7Ctwterm%5E1775320722115539349%7Ctwgr%5Eeb5413e1b2bd63fed27221903d38029d045d4f2e%7Ctwcon%5Es1_&ref_url=https%3A%2F%2Fhindi.news18.com%2Fnews%2Fworld%2Fearthquake-in-taiwan-with-a-magnitude-of-7-point-2-hit-taipei-tsunami-warning-live-updates-8205326.html

ਤਾਇਵਾਨ ਮੀਡੀਆ ਮੁਤਾਬਕ ਅੱਜ ਸਵੇਰੇ ਆਏ ਭੂਚਾਲ ਨਾਲ ਤਾਇਵਾਨ ਦੇ 10,000 ਤੋਂ ਜ਼ਿਆਦਾ ਘਰਾਂ ਵਿਚ ਬਿਜਲੀ ਨਹੀਂ ਹੈ। ਭੂਚਾਲ ਨਾਲ ਤਾਰਾਂ ਤੇ ਪਾਵਰ ਪਲਾਂਟ ਨੂੰ ਨੁਕਸਾਨ ਪੁੱਜਾ ਹੈ। ਬਿਜਲੀ ਵਾਪਸ ਲਿਆਉਣ ਲਈ ਕੰਮ ਜਾਰੀ ਹੈ ਤੇ ਇੰਟਰਨੈਟਸ ਸਰਵਿਸ ਵੀ ਬੰਦ ਹੋ ਗਈ ਹੈ।

ਭੂਚਾਲ ਈਸ ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਆਇਆ। ਇਸ ਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ। ਭਾਰਤੀ ਸਮੇਂ ਮੁਤਾਬਕ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਵਿਚ ਵੀ ਭੂਚਾਲ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਲੋਕਾਂ ਨੂੰ ਇਲਾਜ ਮਿਲਣਾ ਮੁਸ਼ਕਲ ਹੋ ਰਿਹਾ ਹੈ। ਇਸ ਦੀ ਵਜ੍ਹਾ ਹੈ ਕਿ ਭੂਚਾਲ ਦੀ ਵਜ੍ਹਾ ਨਾਲ ਜ਼ਿਆਦਾਤਰ ਸੜਕਾਂ ਟੁੱਟ ਚੁੱਕੀਆਂ ਹਨ ਤੇ ਡਾਕਟਰ ਪ੍ਰਭਾਵਿਤ ਥਾਵਾਂ ‘ਤੇ ਨਹੀਂ ਪਹੁੰਚ ਪਾ ਰਹੇ ਹਨ।

https://twitter.com/imu07280300033/status/1775354690164625798

ਭੂਚਾਲ ਦਾ ਸਭ ਤੋਂ ਵੱਧ ਅਸਰ ਜਾਪਾਨ ਦੇ ਓਕਿਨਾਵਾ ਸੂਬੇ ਵਿਚ ਦੇਖਣ ਨੂੰ ਮਿਲਿਆ। ਇਥੇ ਆਉਣ-ਜਾਣ ਵਾਲੀਆਂ ਸਾਰੀਆਂ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਹਨ। ਜਾਪਾਨ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ ਤੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।

ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਤਾਈਵਾਨ ਅਤੇ ਓਕੀਨਾਵਾ, ਜਾਪਾਨ ਅਤੇ ਫਿਲੀਪੀਨਜ਼ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਤਾਈਵਾਨ ਵਿੱਚ ਇੰਟਰਨੈੱਟ ਬੰਦ ਹੋਣ ਦੀ ਸੂਚਨਾ ਮਿਲੀ ਹੈ। ਤਾਈਵਾਨ ਦੇ ਟੈਲੀਵਿਜ਼ਨ ਸਟੇਸ਼ਨਾਂ ਨੇ ਭੂਚਾਲ ਦੇ ਕੇਂਦਰ ਦੇ ਨੇੜੇ, ਹੁਆਲਿਅਨ ਵਿੱਚ ਕੁਝ ਢਹਿ-ਢੇਰੀ ਇਮਾਰਤਾਂ ਦੀ ਫੁਟੇਜ ਦਿਖਾਈ, ਅਤੇ ਮੀਡੀਆ ਨੇ ਦੱਸਿਆ ਕਿ ਕੁਝ ਲੋਕ ਫਸੇ ਹੋਏ ਹਨ। ਰਾਇਟਰਜ਼ ਦੇ ਇਕ ਚਸ਼ਮਦੀਦ ਮੁਤਾਬਕ ਭੂਚਾਲ ਦੇ ਝਟਕੇ ਸ਼ੰਘਾਈ ਤੱਕ ਮਹਿਸੂਸ ਕੀਤੇ ਗਏ।

ਤਾਈਵਾਨ ਦੇ ਕੇਂਦਰੀ ਮੌਸਮ ਵਿਗਿਆਨ ਪ੍ਰਸ਼ਾਸਨ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਤਾਇਵਾਨ ਟਾਪੂ ਦੇ ਪੂਰਬੀ ਤੱਟ ਦੇ ਨੇੜੇ, ਹੁਆਲੀਨ ਦੀ ਪੂਰਬੀ ਕਾਉਂਟੀ ਦੇ ਤੱਟ ਦੇ ਬਿਲਕੁਲ ਨੇੜੇ ਪਾਣੀ ਵਿੱਚ ਸੀ। ਜਾਪਾਨ ਨੇ ਓਕੀਨਾਵਾ ਦੇ ਦੱਖਣੀ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਲਈ ਨਿਕਾਸੀ ਸਲਾਹ ਜਾਰੀ ਕੀਤੀ ਹੈ। ਜਾਪਾਨ ਮੌਸਮ ਵਿਗਿਆਨ ਏਜੰਸੀ ਦੇ ਅਨੁਸਾਰ, 3 ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਜਾਪਾਨ ਦੇ ਦੱਖਣ-ਪੱਛਮੀ ਤੱਟ ਦੇ ਵੱਡੇ ਖੇਤਰਾਂ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਫਿਲੀਪੀਨਜ਼ ਦੀ ਭੂਚਾਲ ਵਿਗਿਆਨ ਏਜੰਸੀ ਨੇ ਕਈ ਸੂਬਿਆਂ ਦੇ ਤੱਟਵਰਤੀ ਖੇਤਰਾਂ ਦੇ ਨਿਵਾਸੀਆਂ ਨੂੰ ਚੇਤਾਵਨੀ ਵੀ ਜਾਰੀ ਕੀਤੀ ਅਤੇ ਲੋਕਾਂ ਨੂੰ ਉੱਚੀ ਜ਼ਮੀਨ ‘ਤੇ ਜਾਣ ਦੀ ਅਪੀਲ ਕੀਤੀ। ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਚੀਨ ਦੇ ਫੁਜਿਆਨ ਸੂਬੇ ਦੇ ਫੁਜ਼ੌਊ, ਜ਼ਿਆਮੇਨ, ਕਵਾਂਝੂ ਅਤੇ ਨਿੰਗਡੇ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਾਈਵਾਨ ਦੀ ਸਰਕਾਰੀ ਕੇਂਦਰੀ ਨਿਊਜ਼ ਏਜੰਸੀ ਨੇ ਕਿਹਾ ਕਿ ਇਹ ਭੂਚਾਲ 1999 ਤੋਂ ਬਾਅਦ ਟਾਪੂ ‘ਤੇ ਆਉਣ ਵਾਲਾ ਸਭ ਤੋਂ ਵੱਡਾ ਭੂਚਾਲ ਸੀ, ਜਦੋਂ 7.6 ਦੀ ਤੀਬਰਤਾ ਵਾਲੇ ਭੂਚਾਲ ਨੇ ਲਗਭਗ 2,400 ਲੋਕਾਂ ਦੀ ਜਾਨ ਲੈ ਲਈ ਸੀ।