Punjab

ਕੁੱਤਾ ਬਣਿਆ ਆਦਮਖੋਰ ! ਬੱਚੀ ਦਾ ਅੱਧਾ ਚਿਹਰਾ ਖਾ ਗਿਆ ! ਭਾਰਤ ‘ਚ ਰਿਕਾਰਡ ਮੌਤਾਂ

ਬਿਉਰੋ ਰਿਪੋਰਟ : ਕੁੱਤਿਆਂ ਦੀ ਦਹਿਸ਼ਤ ਨੇ ਹੋਲੀ ਵਾਲੇ ਦਿਨ ਖੰਨਾ ਵਿੱਚ ਇੱਕ ਬੱਚੀ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ । 16 ਸਾਲ ਦੀ ਕੁੜੀ ਦਾ ਇੱਕ ਪਾਸੇ ਦਾ ਚਿਹਰਾ ਕੁੱਤੇ ਨੇ ਖਾ ਲਿਆ । ਲਹੂਲੁਹਾਲਨ ਹਾਲਤ ਵਿੱਚ ਕੁੜੀ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਅਜ਼ਾਦ ਨਗਰ ਦੀ ਨੈਨਾ ਆਪਣੇ ਰਿਸ਼ਤੇਦਾਰਾਂ ਦੇ ਨਾਲ ਹੋਲੀ ਖੇਡ ਰਹੀ ਸੀ । ਇਸੇ ਦੌਰਾਨ ਗਲੀ ਵਿੱਚ ਇੱਕ ਪਾਗਲ ਕੁੱਤੇ ਨੇ ਨੈਨਾ ‘ਤੇ ਵਾਰ ਕਰ ਦਿੱਤਾ । ਸਿੱਧਾ ਉਸ ਦੇ ਚਹਿਰੇ ‘ਤੇ ਹਮਲਾ ਕੀਤਾ । ਬੜੀ ਮੁਸ਼ਕਿਲ ਦੇ ਨਾਲ ਗੁਆਂਢ ਦੇ ਕਿਸੇ ਸ਼ਖਸ਼ ਨੇ ਕੁੱਤੇ ਨੂੰ ਇੱਟ ਦੇ ਨਾਲ ਮਾਰਿਆ ਅਤੇ ਉਸ ਦੀ ਜਾਨ ਬਚਾਈ ।

ਬਾਈਕ ‘ਤੇ ਹਸਪਤਾਲ ਲੈਕੇ ਪਹੁੰਚੇ ਲੋਕ

ਨੈਨਾ ਨੂੰ ਲਹੂਲੁਹਾਨ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ । ਡਾਕਟਰਾਂ ਨੇ ਦੱਸਿਆ ਨੈਨਾ ਦੇ ਚਿਹਰੇ ਦਾ ਕਾਫੀ ਹਿੱਸਾ ਕੁੱਤੇ ਨੇ ਖਾ ਲਿਆ ਹੈ । ਮਾਪਿਆਂ ਦੀ ਰਾਇ ਲੈਕੇ ਡਾਕਟਰ ਬੱਚੀ ਦਾ ਇਲਾਜ਼ ਕਰ ਰਹੇ ਹਨ । ਅਵਾਰਾਂ ਕੁੱਤੇ ਇਸ ਵਕਤ ਸਭ ਤੋਂ ਵੱਡੀ ਮੁਸ਼ਕਿਲ ਬਣ ਗਈ ਹੈ । ਹਾਈਕੋਰਟ ਨੇ ਵੀ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਪੀੜਤ ਨੂੰ ਜੁਰਮਾਨਾ ਦੇਣ ਦੀ ਹਦਾਇਤਾਂ ਵੀ ਦਿੱਤੀਆਂ ਹਨ । ਚੰਡੀਗੜ੍ਹ ਦੇ ਨਾਲ ਕੇਂਦਰ ਸਰਕਾਰ ਨੇ ਕੁਝ ਕੁੱਤਿਆਂ ‘ਤੇ ਪਾਲਨ ਨੂੰ ਲੈਕੇ ਬੈਨ ਲਗਾਇਆ ਹੈ । ਪਰ ਇਸ ਦਾ ਜ਼ਮੀਨੀ ਪੱਧਰ ‘ਤੇ ਅਸਰ ਵਿਖਾਈ ਨਹੀਂ ਦੇ ਰਿਹਾ ਹੈ ।

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 193 ਪਟੀਸ਼ਨਾਂ ਦੀ ਸੁਣਵਾਈ ਕਰਦਿਆਂ ਹੋਏ ਨਿਰਦੇਸ਼ ਦਿੱਤੇ ਸਨ ਕਿ ਪੰਜਾਬ,ਹਰਿਆਣਾ ਅਤੇ ਚੰਡੀਗੜ੍ਹ ਵਿੱਚ ਅਵਾਰਾਂ ਕੁੱਤਿਆਂ ਦੇ ਵੱਢਣ ਦੇ ਮਾਮਲੇ ਵਿੱਚ ਪੀੜਤ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਦੰਦ ਦੀ ਮਦਦ ਦੇਣੀ ਹੋਵੇਗੀ । ਇਸੇ ਤਰ੍ਹਾਂ ਜੇਕਰ ਕਿਸੇ ਵਿਅਕਤੀ ਦਾ ਕੁੱਤਾ ਮਾਸ ਨੋਚ ਦਾ ਹੈ ਜਾਂ 0.2 ਸੈਂਟੀਮੀਟਰ ਜ਼ਖ਼ਮ ਦਿੰਦਾ ਹੈ ਤਾਂ ਇਸ ਦੇ ਲਈ 20,000 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਪੂਰੀ ਦੁਨੀਆ ਵਿੱਚ ਕੁੱਤਿਆਂ ਨਾਲ ਭਾਰਤ ਵਿੱਚ ਮੌਤਾਂ

WHO ਦੇ ਮੁਤਾਬਿਕ ਪੂਰੀ ਦੁਨੀਆ ਵਿੱਚ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚੋ 36 ਫੀਸਦੀ ਭਾਰਤ ਵਿੱਚ ਹੁੰਦਿਆਂ ਹਨ । ਇਸ ਤਾ ਮਤਸਬ ਹੈ ਕਿ 18,000 ਤੋਂ 20 ਹਜ਼ਾਰ ਲੋਕ ਰੇਬੀਜ਼ ਨਾਲ ਮਰਦੇ ਹਨ ਅਤੇ ਇੰਨਾਂ ਵਿੱਚੋਂ 30 ਤੋਂ 60 ਫੀਸਦੀ ਮੌਤਾਂ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਹੁੰਦੀਆਂ ਹਨ ।