ਬਿਉਰੋ ਰਿਪੋਰਟ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਧਿਆਪਕਾਂ ਦੇ ਲਈ ਸਖਤ ਗਾਈਡ ਲਾਈਨ ਜਾਰੀ ਕੀਤੀ ਹੈ । ਜੇਕਰ ਉਸ ਵਿੱਚ ਅਣਗੈਲੀ ਪਾਈ ਗਈ ਤਾਂ ਸਖ਼ਤ ਕਾਰਵਾਈ ਹੋਵੇਗੀ। ਅਕਸਰ ਵੇਖਿਆ ਗਿਆ ਹੈ ਕਿ ਵਿਦਿਆਰਥੀ ਇਮਤਿਹਾਨਾਂ ਵਿੱਚ ਕੁਝ ਹਾਸੋਹੀਣੇ ਜਵਾਬ ਲਿਖ ਦੇ ਹਨ । ਜਿਸ ਨੂੰ ਬੋਰਡ ਪ੍ਰੀਖਿਆ ਦੇ ਪੇਪਰ ਚੈੱਕ ਕਰਨ ਗਏ ਅਧਿਆਪਕ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੰਦੇ ਹੋਏ । ਪਰ ਬੋਰਡ ਨੇ ਸਾਫ ਹਦਾਇਤੀਆਂ ਦਿੱਤੀਆਂ ਹਨ ਜੇਕਰ ਹੁਣ ਕਿਸੇ ਵੀ ਅਧਿਆਪਕ ਨੇ ਇਹ ਹਰਕਤ ਕੀਤੀ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ।
ਬੋਰਡ ਦਾ ਤਰਕ ਹੈ ਅਜਿਹੀ ਚੀਜ਼ਾ ਨੂੰ ਰੋਕਿਆ ਜਾਣਾ ਚਾਹੀਦਾ ਹੈ,ਪਰ ਅਧਿਆਪਕ ਇਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ ਜਿਸ ਨੂੰ ਵੇਖ ਕੇ ਹੋਰ ਵਿਦਿਆਰਥੀ ਵੀ ਇਮਤਿਹਾਨ ਵਿੱਚ ਅਜਿਹੀਆਂ ਹਰਕਤਾਂ ਕਰਦੇ ਹਨ ਅਤੇ ਹੁਣ ਟਰੈਂਡ ਬਣਦਾ ਜਾ ਰਿਹਾ ਹੈ । PSEB ਨੇ ਅਧਿਆਪਕਾਂ ਨੂੰ ਕਿਹਾ ਹੈ ਕਿ ਉਹ ਵਿਦਿਆਰਥੀਆਂ ਨੂੰ ਮਿਹਨਤ ਜ਼ਰੀਏ ਚੰਗੇ ਨੰਬਰ ਲਿਆਉਣ ਦੇ ਲਈ ਉਤਸ਼ਾਹਿਤ ਕਰਨ,ਉਹ ਸੋਸ਼ਲ ਮੀਡੀਆ ਦੀ ਵਰਤੋਂ ਉਨ੍ਹਾਂ ਦਾ ਹੌਸਲਾ ਵਧਾਉਣ ਦੇ ਲਈ ਕਰਨ ।
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਧਿਆਪਕਾਂ ਨੂੰ 10ਵੀਂ ਤੇ 12ਵੀਂ ਦੇ ਪੇਪਰ ਸਹੀ ਤਰੀਕੇ ਨਾਲ ਚੈੱਕ ਕਰਨ ਦੀਆਂ ਵੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ । ਬੋਰਡ ਨੇ ਕਿਹਾ ਜੇਕਰ ਚੈਕਿੰਗ ਦੇ ਦੌਰਾਨ ਕੋਈ ਗੜਬੜੀ ਹੋਈ ਤਾਂ ਸਟਾਫ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ । ਪੰਜਾਬ ਸਕੂਲ ਸਿੱਖਿਆ ਬੋਰਡ ਇਮਤਿਹਾਨਾਂ ਦਾ ਪੱਧਰ ਸੁਧਾਰਨ ਦੇ ਲਈ ਇਹ ਕਦਮ ਚੁੱਕੇ ਹਨ ।