ਸ੍ਰੀ ਆਨੰਦਪੁਰ ਸਾਹਿਬ : ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਤਿਉਹਾਰ ਸਿੱਖਾਂ ਦੇ ਇਤਿਹਾਸਕ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਤੋਂ ਹੋਲੇ-ਮਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ। ਹੋਲਾ ਮਹੱਲੇ ਦੀ ਆਰੰਭਤਾ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਰਸਮੀ ਤੌਰ ’ਤੇ ਪੰਜ ਪੁਰਾਤਨ ਨਗਾਰਿਆਂ ਦੀ ਚੋਟ ਜੈਕਾਰਿਆ ਦੀ ਗੂੰਜ ਨਾਲ ਵਿੱਚ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਹੈ ਜੋ ਕਿ ਹਰ ਸਾਲ ਹੋਲੇ ਮਹੱਲੇ ਦੇ ਪਹਿਲੇ ਪੜਾ ਸ਼੍ਰੀ ਕੀਰਤਪੁਰ ਸਾਹਿਬ ਦੀ ਆਰੰਭਤਾ ਤੋਂ ਇੱਕ ਰਾਤ ਪਹਿਲਾਂ 12 ਵਜੇ ਪੁਰਾਤਨ ਸੰਪਰਦਾਵਾਂ ਵੱਲੋਂ ਸਮੁੱਚੇ ਤੌਰ ’ਤੇ ਆਰੰਭ ਕੀਤਾ ਜਾਂਦਾ ਹੈ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੱਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਦਲਜੀਤ ਸਿੰਘ ਭਿੰਡਰ ਕਾਰ ਸੇਵਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲੇ ਬਾਬਾ ਗੁਰਦੇਵ ਸਿੰਘ ਤੋਂ ਇਲਾਵਾ ਹੋਰ ਕਈ ਸੰਪਰਦਾਵਾਂ ਦੇ ਮੁਖੀ ਕਾਰ ਸੇਵਾ ਵਾਲੇ ਬਾਬੇ ਮਹਾਂਪੁਰਸ਼ ਸਮੂਹ ਸੰਗਤਾਂਵਾਂ ਹਾਜ਼ਰ ਸਨ।
ਹੋਲੇ ਮੁਹੱਲੇ ਦਾ ਇਤਿਹਾਸ
ਹੋਲਾ ਮੁਹੱਲੇ ਦਾ ਤਿਓਹਾਰ ਦੁਨੀਆ ਭਰ ਦੇ ਸਿੱਖਾਂ ਦੁਆਰਾ ਚੇਤ ਦੇ ਮਹੀਨੇ ਸਿੱਖੀ ਜਾਹੋ ਜਲਾਲ ਨਾਲ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਹੀ ਜੋਸ਼ ਨਾਲ ਮਨਾਇਆ ਜਾਂਦਾ ਹੈ। ਹੋਲੀ ਤੋਂ ਹੋਲਾ ਮੁਹੱਲਾ ਮਨਾਉਣਾ ਦੀ ਪਿਰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1700 ਈਸਵੀ ਵਿਚ ਕੀਤੀ ਸੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਤੋਂ ਹੌਲ਼ਾ ਮੁਹੱਲਾ ਮਨਾਉਣ ਦੀ ਪਿਰਤ, ਸਮੇਂ ਦੀ ਲੋੜ ਅਨੁਸਾਰ ਇਨਸਾਨਾਂ ਦੀ ਮਾਨਸਿਕ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਨਾਲ ਸ਼ੁਰੂਆਤ ਕੀਤੀ ਸੀ। ਸਮਾਂ ਜੰਗਾਂ ਅਤੇ ਯੁੱਧ ਦਾ ਹੋਣ ਕਰਕੇ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਮ ਲੋਕਾਂ ਵਿਚ ਨਰੋਏ ਮਨ ਅਤੇ ਬਲਵਾਨ ਸਰੀਰ ਦੀ ਲਾਲਸਾ ਪੈਦਾ ਕਰਨ ਲਈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਸ ਜਾਹੋ ਜਲਾਲ ਵਾਲੇ ਤਿਓਹਾਰ ਵਾਲੇ ਦਿਨ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ।
ਹੋਲੀ ਅਤੇ ਹੋਲੇ ਮੁਹੱਲੇ ਵਿਚ ਕਾਫੀ ਫਰਕ ਹੈ । ਹੋਲੀ ਜਿਥੇ ਰੰਗ ਦਾ ਤਿਓਹਾਰ ਹੈ ਉਥੇ ਹੀ ਹੌਲਾ ਮੁਹੱਲਾ ਖਾਸਲਾਸਾਈ ਜਾਹੋਜਲਾਲ ਅਤੇ ਸ਼ਸ਼ਤਰ ਵਿਦਿਆ ਦੇ ਜੌਹਰ ਦਿਖਾ ਕੇ ਮਨਾਇਆ ਜਾਂਦਾ ਹੈ ਪਰ ਅੱਜ ਕੱਲ ਦੇ ਸਮੇਂ ਨੂੰ ਦੇਖਦੇ ਹੋਏ ਭਾਈ ਕਾਹਨ ਸਿੰਘ ਜੀ ਇਹ ਵੀ ਲਿਖਦੇ ਹਨ ਕਿ ਬੜੀ ਦੁੱਖ ਦੀ ਗੱਲ ਹੈ ਅੱਜ ਦੀ ਪੀੜੀ ਨੇ ਸ਼ਸ਼ਤਰ ਵਿਦਿਆ ਨੂੰ ਕੌਮੀ ਵਿਦਿਆ ਨਹੀਂ ਮੰਨਿਆ ਅਤੇ ਸਿਰਫ ਫੌਜੀਆਂ ਦਾ ਹੀ ਕਰਤਵ ਮੰਨ ਲਿਆ ਹੈ। ਜਦੋ ਕਿ ਦੇਸ਼ਮੇਸ਼ ਪਿਤਾ ਜੀ ਹਰ ਇਕ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਹੋਣ ਦਾ ਵੀ ਉਦੇਸ਼ ਦੇ ਕੇ ਗਏ ਹਨ ਅਤੇ ਇਕ ਸਿੱਖ ਬਿਨਾ ਸ਼ਸ਼ਤਰ ਵਿਦਿਆ ਅਧੂਰਾ ਹੈ।
ਕੀਰਤਪੁਰ ਸਾਹਿਬ ਵਿਖੇ ਪਹਿਲਾ ਪੜਾ ਹੋਲਾ ਮਹੱਲੇ ਦਾ 21 ਮਾਰਚ ਤੋਂ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕਰਨ ਤੋਂ ਬਾਅਦ ਸ਼ੁਰੂ ਹੁੰਦਾ ਹੈ ਜੋ ਕਿ 23 ਮਾਰਚ ਤੱਕ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਸ਼੍ਰੀ ਕੀਰਤਪੁਰ ਸਾਹਿਬ ਤੋਂ ਪਹਿਲਾ ਪੜਾ ਸੰਪਣ ਹੁੰਦਾ ਹੋਏ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾਉਂਦੀਆਂ ਹਨ ।
ਇਸ ਨਾਲ ਹੀ ਕ੍ਰਮਵਾਰ 24 ਮਾਰਚ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ ਮਹੱਲੇ ਦੇ ਦੂਜੇ ਪੜਾਅ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਰੰਭ ਕਰਨ ਤੋਂ ਬਾਅਦ ਹੁੰਦੀ ਹੈ। ਇਸੇ ਤਰ੍ਹਾਂ 26 ਮਾਰਚ ਨੂੰ ਭੋਗ ਪੈਣਗੇ ਜਿਸ ਤੋਂ ਬਾਅਦ ਇੱਕ ਨਗਰ ਕੀਰਤਨ ਸਮੂਹ ਸੰਪਰਦਾਵਾਂ ਵੱਲੋਂ ਸਮੁੱਚੀਆਂ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢਿਆ ਜਾਂਦਾ ਹੈ ਜੋ ਕਿ ਮਹੱਲੇ ਦੇ ਰੂਪ ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿੱਚ ਸਮੁੱਚੀਆ ਜਥੇਬੰਦੀਆਂ ਇਕੱਠੀਆਂ ਹੋ ਕੇ ਮਹੱਲਾ ਖੇਡਦੀਆਂ ਹਨ। ਦੱਸ ਦਈਏ ਕਿ ਇਸ ਦਿਨ ਸਮੁੱਚੇ ਨਿਹੰਗ ਸਿੰਘ ਜਥੇਬੰਦੀਆਂ ਵਿਸ਼ੇਸ਼ ਤੌਰ ’ਤੇ ਘੋੜ ਸਵਾਰੀਆਂ ਕਰਦੀਆਂ ਹਨ, ਉੱਥੇ ਹੀ ਊਠ ਹਾਥੀ ਅਤੇ ਗੱਤਕੇ ਦੇ ਜੁਰ ਵੀ ਨਹੰਗ ਸਿੰਘ ਜਥੇਬੰਦੀਆਂ ਵੱਲੋਂ ਆਈਆਂ ਸੰਗਤਾਂ ਨੂੰ ਦਰਸਾਉਂਦੇ ਹਨ।
ਹਰ ਸਾਲ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਛੋਹ ਧਰਤੀ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਪਾਉਂਟਾ ਸਾਹਿਬ ਤੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਪੁੱਜ ਕੇ ਬੜੇ ਉਤਸ਼ਾਹ ਤੇ ਜੋਸ਼ ਨਾਲ ਇਹ ਪਵਿੱਤਰ ਤਿਉਹਾਰ ਮਨਾਉਂਦੀਆਂ ਹਨ। ਭਾਰੀ ਦੀਵਾਨ ਸਜਦੇ ਹਨ, ਨਿਹੰਗ ਸਿੰਘਾਂ ਦੇ ਜਥੇ ਤੇ ਖਾਲਸਾ ਪੰਥ ਦੀ ਫ਼ੌਜ ਦੇ ਹੋਰ ਦਸਤੇ ਰਲ-ਮਿਲ ਕੇ ਨਗਰ ਕੀਰਤਨ ਸਜਾਉਂਦੇ ਹਨ। ਘੋੜ ਸਵਾਰੀ ਤੇ ਗਤਕੇਬਾਜ਼ੀ ਦੇ ਜੰਗਜੂ ਕਰਤੱਵ ਦੇਖਣਯੋਗ ਹੁੰਦੇ ਹਨ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ ‘ਕਹਿਬੇ ਕਉ ਸੋਭਾ ਨਹੀ’, ਦੇਖਾ ਹੀ ਪ੍ਰਵਾਨ’ ਅਨੁਸਾਰ ਕੇਵਲ ਕਥਨ ਕਰਨ ਨਾਲ ਹੀ ਨਹੀਂ ਸਗੋਂ ਅੱਖੀਂ ਦੇਖਣ ਨਾਲ ਪਤਾ ਲਗਦਾ ਹੈ। ਖਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕਢਦਾ ਹੈ।